Sri Gur Pratap Suraj Granth

Displaying Page 339 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੫੧

੩੮. ।ਪਾਹੁਲ ਭੇਦ। ਰਹਤ। ਬ੍ਰਹਮਨ ਲਛਣ॥
੩੭ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੯
ਦੋਹਰਾ: +ਕੇਤਿਕ ਦਿਨ ਬੀਤੇ ਬਹੁਰ, ਬੈਠੇ ਸਭਾ ਮਝਾਰ।
ਕਰੈਣ ਰਬਾਬੀ ਕੀਰਤਨ, ਸੁੰਦਰ ਸ਼ਬਦ ਅੁਚਾਰਿ ॥੧॥
ਚੌਪਈ: ਰਾਮਕੁਇਰ ਨਿਜ ਤਾਗ ਸਮਾਧਿ।
ਰਿਦੇ ਧਾਨ ਧਰਿ ਗੁਰੂ ਅਗਾਧ।
ਸਿਖ ਸੰਗਤ ਗਨ ਸਿੰਘ ਜਿ ਸ਼੍ਰੋਤਾ।
ਸੁਨਿ ਸੁਨਿ ਸਭਿ ਕੇ ਅਨਦ ਅੁਦੋਤਾ++ ॥੨॥
ਸਤਿਗੁਰ ਕਥਾ ਕਰਨ ਲਗ ਭਾਈ।
ਗੁਰ ਸੇਵਕ ਕੇ ਤਨ ਮਨ ਭਾਈ।
ਭਗਤਿ ਗਾਨ ਤੇ ਪੂਰਨ ਜੋਈ।
ਸਿਜ਼ਖੀ ਅਰੁ ਵਿਰਾਗ ਮਹਿ ਭੋਈ੧:- ॥੩॥
ਸਜ਼ਦੂ ਮਜ਼ਦੂ ਦੋਨਹੁ ਭ੍ਰਾਤਾ।
ਗਾਵੈਣ ਰਾਗ ਸੁਰਨਿ ਕੇ ਗਾਤਾ੨।
ਕਰੀ ਬਿਲਾਵਲ ਚੌਣਕੀ ਚਾਰੁ੩।
ਭੋਗ ਪਾਇ ਅਰਦਾਸ ਅੁਚਾਰਿ ॥੪॥
ਪੀਛੇ ਸਿੰਘਨ ਬਿਨਤੀ ਕੀਨਿ।
ਸਕਲ ਕਲਾ ਸਮਰਜ਼ਥ ਪ੍ਰਬੀਨ।
ਕਲ ਮਹਿ ਕਰੋ ਖਾਲਸਾ ਬੀਰ।
ਸਭਿ ਤੇ ਅੁਜ਼ਤਮ ਗੁਨੀ ਗਹੀਰ ॥੫॥
ਦੋਹਰਾ: ਸਰਬ ਸ਼ਿਰੋਮਣ ਖਾਲਸਾ
ਰਚੋ ਪੰਥ ਸੁਖਦਾਇ।
ਬਿਨ ਇਕ ਗੰਦੇ ਧੂਮ ਤੇ
ਜਗ ਮਹਿ ਅਧਿਕ ਸੁਹਾਇ ॥੬॥
ਪੂਛੈਣ ਪਰਮ ਸੁ ਪ੍ਰੇਮ ਕਰਿ
ਰਹਿਨੀ ਕੋ ਬਿਰਤੰਤ।


+ਸੌ ਸਾਖੀ ਦੀ ਇਹ ਬਾਹਠਵੀਣ ਸਾਖੀ ਹੁਣ ਚਜ਼ਲੀ ਹੈ।
++ਪਾ:-ਆਨਦ ਹੋਤਾ।
੧ਮਿਲੀ ਹੋਈ।
੨ਸੁਰ ਤਾਰਾਣ ਦੇ ਜਾਣੂ।
੩ਬਿਲਾਵਲ ਦੀ ਚੌਣਕੀ ਜੋ ਸਵੇਰੇ ਸਜ਼ਤ ਅਜ਼ਠ ਵਜੇ ਹੁੰਦੀ ਹੈ। ਚੌਣਕੀਆਣ ਦੇ ਵੇਰਵੇ ਲਈ ਤਜ਼ਕੋ ਰਾ: ੫ ਅੰਸੂ ੪੩
ਅੰਕ ੩੫ ਦੀ ਹੇਠਲੀ ਟੂਕ।
ਇਹ ਛੰਦ ਪਿਛੇ ਰਾਸ ੧ ਅੰਸੂ ੧ ਅੰਕ ੪੩ ਵਿਚ ਆ ਚੁਜ਼ਕਾ ਹੈ।

Displaying Page 339 of 498 from Volume 17