Sri Gur Pratap Suraj Granth

Displaying Page 350 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੬੩

੪੮. ।ਨੁਰੰਗੇ ਨਾਲ ਪ੍ਰਸ਼ਨੋਤਰ। ਮਿਰਚਾਂ ਦਾ ਦ੍ਰਿਸ਼ਟਾਂਤ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੯
ਦੋਹਰਾ: ਸ਼੍ਰੀ ਗੁਰ ਹਰਿਗੋਵਿੰਦ ਕੇ,
ਨਦਨ ਬੰਦਨ ਜੋਗ।
ਸ਼ਾਂਤਿ ਮਤੀ ਬੈਠੇ ਪ੍ਰਭੂ,
ਦੇਖਤਿ ਭੇ ਸਭਿ ਲੋਗ ॥੧॥
ਚੌਪਈ: ਤੁਰਕੇਸ਼ੁਰ ਹੰਕਾਰ ਬਿਸਾਲਾ।
ਦੁਸ਼ਟ ਨੁਰੰਗਾ ਮਹਿਤ ਕੁਚਾਲਾ।
ਦੀਨ ਬਧਾਵਨਿ ਚਾਹਤਿ ਮੰਦ।
ਹਿੰਦੂ ਜਗ ਮਹਿ ਰਹਹਿ ਨ ਪੰਦ੧ ॥੨॥
ਪਰਮੇਸ਼ੁਰ ਸੋਣ ਬੰਧਹਿ ਦਾਵਾ।
ਮਹਾਂ ਮੂਢ ਮਤਿ ਤੇ ਗਰਬਾਵਾ।
ਨਿਸ਼ਕੰਟਕ੨ ਜਿਸ ਰਾਜ ਮਹਾਨਾ।
ਸ਼ਜ਼ਤ੍ਰ ਕਹੂੰ ਸੁਨਿਯ ਨਹਿ ਕਾਨਾ ॥੩॥
ਚਾਰਹੁ ਦਿਸ਼ਾ ਚਮੂੰ ਜਿਸ ਫਿਰਿਈ।
ਸਕਲ ਦੇਸ਼ ਸਦ ਹੀ ਅਨੁਸਰਈ।
ਮਾਰਹਿ, ਬੰਧਹਿ, ਲੇਵਹਿ ਛੀਨ।
ਸਰਬ ਨਰੇਸ਼ ਬਸੀ ਨਿਜ ਕੀਨਿ ॥੪॥
ਜਿਮ ਰਾਵਨ ਤ੍ਰੈ ਲੋਕਨਿ ਰਾਜਾ।
ਤਿਮ ਇਸ ਛਿਤ ਪਰ ਸਹਿਤ ਸਮਾਜਾ।
ਚਾਰਹੁ ਓਰੇ ਖਰੇ ਕਰ ਜੋਰੇ।
ਜੇ ਨ੍ਰਿਪ ਬਡੇ ਸਭਿਨਿ ਸਿਰ ਮੋਰੇ ॥੫॥
ਸ਼੍ਰੀ ਸਤਿਗੁਰ ਬੋਲੇ ਤਿਹ ਸਾਥ।
ਕਾ ਹਮ ਸੋਣ ਕਹਿ ਦਿਜ਼ਲੀ ਨਾਥ?
ਕੌਨ ਕਾਜ ਹਮਰੇ ਬਸਿ ਜੋਵਾ?
ਜੋ ਤੁਮ ਤੇ ਨਹਿ ਪੂਰਨ ਹੋਵਾ ॥੬॥
ਸੁਨਤਿ ਦੁਰਾਤਮ ਮੂਰਖ ਮਾਨੀ।
ਮਹਾਂ ਪਾਪ ਕਰਤਾ ਧ੍ਰਮ ਹਾਨੀ।
ਅਸ ਨੁਰੰਗ ਬੋਲੋ ਮਮ ਕਾਜ।
ਹੈ ਜੋ ਕਹਹੁੰ ਸੁਨਹੁ ਤੁਮ ਆਜ ॥੭॥


੧ਹਿੰਦੂ ਪੰਦ = ਹਿੰਦੂ ਮਾਰਗ, ਹਿੰਦੂ ਮਿਰਯਾਦਾ।
੨ਜਿਜ਼ਥੇ ਕੋਈ ਆਕੀ ਨ ਹੋਵੇ।

Displaying Page 350 of 492 from Volume 12