Sri Gur Pratap Suraj Granth

Displaying Page 356 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੬੯

੪੯. ।ਕੈਦ ਵਿਚੋਣ ਸਿਜ਼ਖਾਂ ਦੇ ਘਰ ਪ੍ਰਸ਼ਾਦ ਛਕਂਾ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੦
ਦੋਹਰਾ: ਕਾਰਾਗ੍ਰਿਹ ਮਹਿ ਸਤਿਗੁਰੂ*,
ਪਠਿ ਦੀਨੇ ਤੁਰਕੇਸ਼।
ਰਿਦੇ ਬਿਚਾਰ ਅੁਚਾਰਤੋ+,
ਬੈਠੀ ਸਭਾ ਅਸ਼ੇਸ਼ ॥੧॥
ਚੌਪਈ: ੧ਇਹ ਹਿੰਦੁਨਿ ਕੋ ਗੁਰੂ ਕਹਾਵੈ।
ਅਗ਼ਮਤ ਇਸ ਮਹਿ ਦ੍ਰਿਸ਼ਟਿ ਸੁ ਆਵੈ।
ਅਗਨਿ ਬ੍ਰਿੰਦ ਮਹਿ ਮਿਰਚੈ ਤੀਨ।
ਜਲਨਿ ਨ ਦਈ ਦਿਖਾਵਨਿ ਕੀਨਿ ॥੨॥
ਅਪਰ ਪੰਚ ਮਨ ਸਗਰੀ ਜਰੀ।
ਬਿਨਾ ਤੀਨ ਤੇ ਇਕ ਨ ਅੁਬਰੀ੨।
ਕਰਾਮਾਤ ਇਹ ਨਹੀਣ ਦਿਖਾਵੈ।
ਪਠਿ ਕਲਮਾ ਨ ਸ਼ਰਾ ਮਹਿ ਆਵੈ ॥੩॥
ਅਪਨੇ ਹਠ ਕੋ ਦਿਢ ਕਰਿ ਪਾਲੈ।
ਕਹੇ ਹਮਾਰੇ ਪਰ ਨਹਿ ਚਾਲੈ।
ਭਯੋ ਕੈਦ ਦੁਖ ਲਹੈ ਘਨੇਰਾ।
ਤਅੂ ਨ ਮਾਨਤਿ ਹੈ ਇਕ ਬੇਰਾ ॥੪॥
ਸੁਨਿ ਕਰਿ ਸ਼ਰਾ ਫਸਾ ਕੇ ਬੰਧੇ੩।
ਨੌਰੰਗ ਸੰਗ ਭਨਹਿ ਮਤਿ ਅੰਧੇ।
ਰਾਖਹੁ ਕੈਦ ਤਾੜਨਾ ਲਹੇ।
ਸਰਬ ਪ੍ਰਕਾਰ ਕਠਨ ਹੁਇ ਰਹੇ ॥੫॥
ਮਿਲਿਬੇ ਦੇਹੁ ਨ ਕਿਸ ਕੇ ਸੰਗ।
ਪਾਵਤਿ ਕਸ਼ਟ ਬੰਧ ਲਿਹੁ ਅੰਗ।
ਬਹੁ ਦਿਨ ਮਹਿ ਅਕੁਲਾਇ ਬਿਸਾਲੇ।
ਕਹੇ ਤੁਮਾਰੇ ਮਹਿ ਤਬਿ ਚਾਲੈ ॥੬॥
ਇਮ ਸ਼੍ਰੀ ਤੇਗ ਬਹਾਦਰ ਗਏ।
ਕਾਰਾਗ੍ਰਿਹ ਮਹਿ ਬੈਠਤਿ ਭਏ।


*ਪਾ:-ਗੁਰੂ ਕਹਿ।
+ਪਾ:-ਸੁ ਕਰਤਿ ਹੈ।
੧ਸਾਰੀ ਸਭਾ ਵਿਚ ਬੈਠਾ (ਨੁਰੰਗਾ ਕਹਿਦਾ ਹੈ)।
੨ਇਕ ਵੀ ਨਹੀਣ ਬਚੀ।
੩ਸ਼ਰ੍ਹਾ ਦੀ ਫਾਹੀ ਵਿਚ ਬਜ਼ਧੇ ਹੋਏ।

Displaying Page 356 of 492 from Volume 12