Sri Gur Pratap Suraj Granth

Displaying Page 358 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੭੧

ਚੌਪਈ: ਇਮ ਕਹਿ ਅਗਲੇ ਗ੍ਰਾਮ ਸਿਧਾਰੇ।
ਹੇਰਿ ਕੂਪ ਤੇ ਨੀਰ ਨਿਕਾਰੇ।
ਧਰੋ ਕਟੋਰਾ ਪੀ ਤ੍ਰਿਪਤਾਏ।
ਨਗਰ ਆਗਰੇ ਸਮੁਖ ਸਿਧਾਏ ॥੪੧॥
ਪੰਥ ਅੁਲਘਿ ਗਏ ਬਹੁਤੇਰਾ।
ਜੋਜਨ ਚਲਨ ਰਹੋ ਲਖਿ ਨੇਰਾ।
ਡੇਰਾ ਕਰੋ ਥਾਨ ਸੁਠ ਹੇਰਾ।
ਤ੍ਰਿਂ ਦਾਨਾ ਅਨਵਾਇ ਘਨੇਰਾ ॥੪੨॥
ਸੁਪਤਿ ਜਥਾਸੁਖ ਰਾਤਿ ਬਿਤਾਈ।
ਨਗਰ ਆਗਰੇ ਸੁਧਿ ਚਲਿ ਆਈ।
ਜਗਤ ਗੁਰੂ ਭਗਵਾਨ ਛਬੀਲਾ।
ਦਾਸਨ ਕੋ ਸੁਖਦਾਨ ਹਠੀਲਾ ॥੪੩॥
ਕ੍ਰਿਪਾ ਕਰਤਿ ਸੋ ਅਬਿ ਚਲਿ ਆਏ।
ਚਤੁਰ ਕੋਸ ਪਰ ਸਿਵਰ ਲਗਾਏ।
ਮਹਿਮਾ ਜਾਨਤਿ ਜੌਨ ਬਿਸਾਲਾ।
ਸੁਨਿ ਅਨਦ ਹੋਏ ਤਤਕਾਲਾ ॥੪੪॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਆਗਰੇ ਆਗਮਨ ਪ੍ਰਸੰਗ
ਬਰਨਨ ਨਾਮ ਪੰਚ ਚਜ਼ਤਾਰਿਸੰਤੀ ਅੰਸੂ ॥੪੫॥

Displaying Page 358 of 409 from Volume 19