Sri Gur Pratap Suraj Granth

Displaying Page 36 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੯

੫. ।ਢਾਕੇ ਭਾਈ ਨਥਾ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬
ਦੋਹਰਾ: ਨਾਮ ਬੁਲਾਕੀ ਦਾਸ ਜੋ, ਬਡੋ ਮਸੰਦ ਸੁ ਦੇਸ਼।
ਹੁਤੀ ਨਗਰ ਕੀ ਸੰਗਤਾਂ, ਲੀਨਿ ਸਕੇਲ ਅਸ਼ੇਸ਼ ॥੧॥
ਚੌਪਈ: ਸੁਨਿ ਸੁਨਿ ਸਿਖ ਸਤਿਗੁਰ ਆਗਵਨੂ।
ਰੁਚਿਰ ਅਕੋਰਨਿ ਲੇ ਨਿਜ ਭਵਨੂ੧*।
ਚੌਣਪਤਿ ਚਿਤ ਚਾਹਤਿ ਦਰਸਾਵਨ੨।
ਹੋਹਿ ਨਿਹਾਲ ਹੇਰਿ ਪਗ ਪਾਵਨ ॥੨॥
ਸਭਿ ਇਕਜ਼ਤ੍ਰ ਕਰਿ ਸੰਗਤਿ ਰਾਸ।
ਆਗੈ ਹੋਇ ਬੁਲਾਕੀ ਦਾਸ।
ਗਾਵਤਿ ਸ਼ਬਦ ਪ੍ਰੇਮ ਗੁਰੁ ਮਾਤੇ।
ਲੋਚਨ ਤੇ ਜਲ ਬੂੰਦਨ ਜਾਤੇ੩ ॥੩॥
ਸਨੇ ਸਨੇ ਸਭਿ ਚਲਿ ਕਰਿ ਆਏ।
ਪਰਮ ਪ੍ਰੀਤਿ ਪਾਇਨ ਲਪਟਾਏ।
ਅਰਪਨ ਕੀਨਿ ਅਕੋਰ ਅਨੇਕ।
ਹੇਰਿ ਹੇਰਿ ਕਰਿ ਜਲਧਿ ਵਿਵੇਕ ॥੪॥
ਬਾਰ ਬਾਰ ਹੋਵਤਿ ਬਲਿਹਾਰੀ।
ਬੰਦਨ ਕਰਿ ਕਰਿ ਬਿਨੈ ਅੁਚਾਰੀ।
ਆਇਸੁ ਪਾਇ ਬੈਠਿ ਸਭਿ ਗਏ।
ਸ਼ਬਦ ਪ੍ਰੇਮ ਤੇ ਗਾਵਤਿ ਭਏ ॥੫॥
ਕਰੋ ਕੀਰਤਨ ਕੋ ਚਿਰਕਾਲ।
ਸੁਨਿ ਗੁਰ ਭਏ ਪ੍ਰਸੰਨ ਬਿਸਾਲ।
ਕ੍ਰਿਪਾ ਧਾਰਿ ਐਸੇ ਕਹਿ ਵਾਕਾ।
ਮਮ ਸਿਜ਼ਖੀ ਕੋ ਕੋਠਾ੪ ਢਾਕਾ ॥੬॥
ਭਲੀ ਭਾਂਤਿ ਮੁਹਿ ਭਜਨ ਸੁਨਾਯਹੁ।
ਅਧਿਕ ਪ੍ਰੇਮ ਤੇ ਰਿਦਾ ਰਿਝਾਯਹੁ।
ਤਬਿ ਅੁਠਿ ਕਰਿ ਸਬਿ ਸੰਗਤਿ ਰਾਸ।


੧ਆਪੋ ਆਪਣੇ ਘਰਾਣ ਤੋਣ।
*ਪਾ:-ਭਏ ਤਿਆਰ ਤਾਗ ਨਿਜ ਭਵਲ਼।
(੨) ਦਰਸ਼ਨ ਕਰਹਿ ਆਇ ਤਜਿ ਭਵਲ਼।
੨ਦਰਸ਼ਨ ਕਰਨਾ।
੩ਵਗਦੀਆਣ।
੪ਖਗ਼ਾਨਾ।

Displaying Page 36 of 492 from Volume 12