Sri Gur Pratap Suraj Granth

Displaying Page 360 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੭੩

੪੮. ।ਫਜ਼ਤੇ ਨੇ ਘੋੜੀ ਨਾ ਦਿਜ਼ਤੀ। ਮਾਲਵੇ ਪਹੁੰਚਂਾ। ਨਬੀ ਨੀ ਾਂ ਵਿਦਾ॥
੪੭ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੯
ਦੋਹਰਾ: ਸਨੇ ਸਨੇ ਗਮਨੇ ਪ੍ਰਭੂ,
ਮਾਰਗ ਚਲੇ ਕਿਤੇਕ।
ਗ੍ਰਾਮ ਕਨੇਚ* ਪਹੂਚ ਕੈ,
ਥਿਰ ਹੈ ਜਲਧਿ ਬਿਬੇਕ ॥੧॥
ਚੌਪਈ: ਇਕ ਗੁਰ ਸਿਜ਼ਖ ਬਸਹਿ ਤਿਸ ਮਾਂਹਿ।
ਜਾਟ ਜਨਮ ਫਜ਼ਤਾ ਕਹਿ ਤਾਂਹਿ।
ਨਿਕਟ ਆਇ ਤਿਨ ਸਤਿਗੁਰ ਹੇਰੇ।
ਕਰੀ ਚਿਨਾਰੀ ਹੈ ਤਬਿ ਨੇਰੇ ॥੨॥
ਸ਼੍ਰੀ ਗੁਰ ਗੋਬਿੰਦ ਸਿੰਘ ਪਛਾਨੇ।
ਹਾਥ ਬੰਦਿ ਕਰਿ ਬੰਦਨ ਠਾਨੇ।
ਥਿਰੋ ਸਮੀਪ ਬੈਠਿਗਾ ਜਬਿਹੂੰ।
ਦੇਖਿ ਪ੍ਰਭੂ ਦਿਸ਼ ਬੋਲੋ ਤਬਿਹੂੰ ॥੩॥
ਸੇਵਾ ਕਰਨਿ ਮੋਹਿ ਫੁਰਮਾਵੌ।
ਭੋਜਨਾਦਿ ਆਨੌਣ ਮੈਣ, ਖਾਵੋ।
ਅਪਰ ਸੇਵ ਕਿਸ ਬਿਧਿ ਕੀ ਹੋਇ।
ਕਹੀਅਹਿ ਆਪ ਕਰੋਣ ਮੈਣ ਸੋਇ ॥੪॥
ਸ਼੍ਰੀ ਮੁਖ ਤੇ ਭਾਖੋ ਤਿਸ ਬੇਰੇ।
ਅਹੈ ਤੁਰੰਗਨ ਜੋ ਘਰ ਤੇਰੇ।
ਸੋ ਅਬਿ ਆਨਿ ਦੇਹੁ ਹਮ ਤਾਂਈ।
ਚਢਿ ਤਿਸ ਪਰ ਗਮਨੈਣ ਅਗਵਾਈ ॥੫॥
ਸੁਨਿ ਫਜ਼ਤੇ ਚਿਤ ਬੀਚ ਬਿਚਾਰੀ।
ਕਹੈ ਕਿ ਆਨੌ ਆਪ ਅਗਾਰੀ੧।
ਇਮ ਕਹਿ ਸਦਨ ਆਪਨੇ ਗਯੋ।
ਤਤਛਿਨ ਗ਼ੀਨ ਨਿਕਾਰਤਿ ਭਯੋ ॥੬॥
ਅਲਪ ਤੁਰੰਗਨ ਪਰ ਸੋ ਪਾਇ।
ਲੈ ਆਯੋ ਗੁਰ ਢਿਗ ਸਹਿਸਾਇ।
ਬੜਵਾ ਬਡੀ ਨਹੀਣ ਤਬਿ ਆਨੀ।
-ਲੈ ਜੈ ਹੈਣ ਕਿਤ੧ ਕੋ ਮਨ ਜਾਨੀ ॥੭॥


*ਪਾ:-ਕਨੇਰ। ਪਰ ਠੀਕ ਨਾਮ ਕਨੇਚ ਹੈ। ਜੋ ਲੁਧਿਆਣੇ ਦੇ ਗ਼ਿਲੇ ਵਿਚ ਹੈ।
੧ਬੋਲਿਆ ਕਿ ਮੈਣ ਆਪ ਪਾਸ ਲਿਆਅੁਣਦਾ ਹਾਂ।

Displaying Page 360 of 441 from Volume 18