Sri Gur Pratap Suraj Granth

Displaying Page 370 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੮੩

੪੯. ।ਮਾਹੀ ਲ਼ ਸੁਧ ਲੈਂ ਸਰਹਿੰਦ ਭੇਜਂਾ। ਰਾਇ ਕਜ਼ਲ੍ਹੇ ਦੇ ਧਰਮ ਦੀ ਵਿਥਾ॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੦
ਦੋਹਰਾ: ਆਗੇ ਗਮਨੇ ਸਤਿਗੁਰੂ, ਅੁਲਘੇ ਕੇਤਿਕ ਕੋਸ।
ਜਗਰਾਵਾਣ ਪੁਰਿ ਕੋਟ ਕੋ, ਰਾਇ ਹੁਤੋ ਬਡ ਹੋਸ਼੧ ॥੧॥
ਨਿਸ਼ਾਨੀ ਛੰਦ: ਜਨਮ ਤੁਰਕ ਹਿੰਦੂ ਧਰਮ, ਜਿਨ ਧਾਰਨ ਕੀਨਾ।
ਦਯਾ ਧਰਮ ਪੁੰਨਾਤਮਾ, ਸ਼ੁਭ ਮਗ ਮਨ ਭੀਨਾ।
ਸਕਲ ਭੇਵ ਗੁਰਦੇਵ ਕੋ, ਸੁਨਿ ਸੇਵ ਅੁਮਾਹਾ।
ਲੈ ਸੈਨਾ ਸੰਗ ਤੀਨ ਸੈ, ਚਲਿ ਦਰਸ਼ਨ ਚਾਹਾ ॥੨॥
ਆਇ ਅਗਾਰੀ ਸੋ ਮਿਲੋ, ਅਵਿਲੋਕੇ ਸਾਮੀ।
ਨੀਲੇ ਬਸਤ੍ਰ ਪ੍ਰਯੰਕ ਪਰ, ਥਿਰ ਅੰਤਰਜਾਮੀ।
ਤਜੋ ਤੁਰੰਗਮ ਦੂਰ ਹੀ, ਪਾਇਨ ਸੋ ਆਯੋ।
ਹਾਥ ਜੋਰਿ ਸਨਮੁਖ ਗਯੋ, ਬਹੁ ਸੀਸ ਨਿਵਾਯੋ ॥੩॥
ਕਦਮ ਪਦਮ ਸਮ ਸੁਖ ਸਦਨ੨, ਪਰਸੇ ਕਰ ਦੋਅੂ।
ਬਦਨ ਬਿਲੋਚਨ ਭਾਲ ਪਰ, ਫਿਰ ਫੇਰਤਿ ਸੋਅੂ।
ਆਪ ਸਾਥ ਰਣ ਗਾਥ ਬਡ, ਹੇ ਨਾਥ! ਅਸੰਭੈ੩।
ਤਅੂ ਬਿਲੋਕਿ ਬਹਾਦਰੀ, ਸਭਿ ਤੁਰਕ ਅਚੰਭੈ ॥੪॥
ਕਰਾਮਾਤ ਸਾਹਿਬ ਬਡੇ, ਸਮਰਥ ਸਭਿ ਭਾਂਤੀ।
ਚਹੋ ਬਨਾਵੋ ਛਿਨਕ ਮਹਿ, ਅਨਬਨ ਬਨਿ ਜਾਤੀ।
ਨਰ ਲੀਲਾ ਕਲਿ ਕਾਲ ਕੀ, ਕਰਿ ਜਗ ਦਿਖਰਾਵੋ।
ਹਰਖ ਸ਼ੋਕ ਨਹਿ ਬਾਪ ਹੀ, ਤਿਲ ਲੇਪ ਨ ਲਾਵੋ ॥੫॥
ਹਮ ਲੋਕਨ ਕੌ ਦੀਖਤੀ, ਜਬਰੀ ਤੁਰਕੇਸ਼ਾ।
ਕਰੋ ਬੁਰਾ ਤਿਨ ਅਪਨ ਸਭਿ, ਤੁਮ ਸੋਣ ਰਚਿ ਦੈਸ਼ਾ।
ਸੁਨਿ ਕੈ ਸ਼੍ਰੀ ਮੁਖ ਤੇ ਕਹੋ, ਇਮ ਹੋਵਨਹਾਰੀ।
ਮਿਟਤਿ ਨ ਕੋਟ ਅੁਪਾਵ ਤੇ, ਨਰ ਹੈ ਕੈ ਨਾਰੀ ॥੬॥
ਮਾਨਨੀਯ ਸਭਿ ਸੀਸ ਪਰ, ਸੁਰ ਅਸੁਰਨਿ ਕੇਰੀ।
ਨਰ ਬਪੁਰੇ ਕੀ ਕਹਾਂ ਗਤਿ, ਜੋ ਫੇਰੈ ਹੇਰੀ੪।


੧ਰਾਇਕੋਟ ਜਗਰਾਵਾਣ ਨਗਰ (ਦਾ ਰਾਇ) ਵਜ਼ਡਾ ਦਾਨਾ (ਆਦਮੀ) ਸੀ। ਮੁਰਾਦ ਇਹ ਹੈ ਕਿ ਕਜ਼ਲਾ ਗੁਰੂ ਜੀ
ਦਾ ਸਿਜ਼ਖ ਸੀ ਜੋ ਅਜ਼ਗੇ ਜਾਕੇ ਦਜ਼ਸਂਗੇ। ।ਦੇਖੋ ਅੰਸੂ ੫੩ ਅੰਕ ੩-ਦਾਸ ਕਦੀਮੀ ਰਾਵਰ ਕੇਰਾ॥। ਰਾਇਕੋਟ
ਜਗਰਾਵਾਣ ਦੀ ਤਸੀਲ ਵਿਚ ਹੈ।
੨ਕਵਲਾਂ ਵਰਗੇ ਚਰਨ ਸੁਖ ਦਾ ਘਰ।
੩ਹੇ ਨਾਥ ਆਪ ਸਾਥ (ਤੁਰਕਾਣ ਦੇ) ਰਣ ਦੀ ਗਾਥਾ ਬੜੀ ਨਾਮੁਨਾਸਬ ਹੈ, ਭਾਵ ਤੁਰਕਾਣ ਲ਼ ਆਪ ਨਾਲ ਲੜਨਾ
ਨਹੀਣ ਸੀ ਚਾਹੀਦਾ।
੪ਦੇਖਕੇ ਹਟਾਵੇ

Displaying Page 370 of 441 from Volume 18