Sri Gur Pratap Suraj Granth

Displaying Page 38 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੫੧

੫. ।ਭਾਈ ਗੋਣਦੇ ਦਾ ਧਾਨ ਮਗਨ ਚਰਨੀਣ ਲਿਵਲੀਨ ਹੋਣਾ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੬
ਦੋਹਰਾ: ਭਾਈ ਗੋਣਦਾ ਗੁਰ ਭਗਤ,
ਗੁਰ ਮੂਰਤਿ ਕੋ ਧਾਨ।
ਦਰਸਹਿ ਦਰਸ਼ਨ ਰਿਦੇ ਮਹਿ,
ਸਦਾ ਨੇਮ ਇਮ ਜਾਨਿ ॥੧॥
ਚੌਪਈ: ਸ਼੍ਰੀ ਸਤਿਗੁਰ ਪੂਰਨ ਹਰਿਰਾਇ।
ਕਿਤਿਕ ਸਮੋ ਢਿਗ ਸੇਵ ਕਮਾਇ।
ਭਏ ਪ੍ਰਸੰਨ ਏਕ ਦਿਨ ਹੇਰਾ।
ਕਹੋ ਬਾਕ ਸ਼੍ਰੀ ਮੁਖ ਤਿਸ ਬੇਰਾ ॥੨॥
ਕਾਬਲ ਕੇਰ ਵਲਾਇਤ ਜੋਇ।
ਤਹਿ ਕੀ ਸੰਗਤਿ ਸਿਖ ਸਭਿ ਕੋਇ।
ਤਹਾਂ ਰਹਹੁ ਸਭਿ ਕੀ ਸੁਧ ਲੇਹੁ।
ਸਿਜ਼ਖੀ ਕੋ ਅੁਪਦੇਸ਼ ਕਰੇਹੁ ॥੩॥
ਤਹਿ ਕੀ ਜੋ ਗੁਰ ਕਾਰ ਅਸ਼ੇਸ਼।
ਕਰਹੁ ਸਕੇਲਨਿ ਸਗਰੇ ਦੇਸ਼।
ਸੰਤ, ਅਥਿਤ, ਸਿਜ਼ਖਨਿ ਅਚਵਾਵਹੁ।
ਗੁਰ ਕੀ ਦੇ ਬਿਸਾਲ ਚਲਾਵਹੁ ॥੪॥
ਸੋ ਮੁਜਰੇ੧ ਸਗਰੀ ਪਰ ਜਾਇ।
ਅਪਰ ਦੇਗ ਜੇਤਿਕ ਸਮੁਦਾਇ੨।
ਸਕਲ ਹਗ਼ੂਰ ਪਠਾਵਨ ਕਰੋ।
ਸਿਖ ਸੰਗਤਿ ਤੇ ਜੇਤਿਕ ਧਰੋ੩ ॥੫॥
ਸੁਨਿ ਆਗਾ ਕੋ ਹੁਇ ਕਰਿ ਬਿਦਾ।
ਬੰਦਨ ਕਰਿ ਗਮਨੋ ਸੋ ਤਦਾ।
ਜਾਇ ਵਲਾਇਤ ਮੈਣ ਤਬਿ ਰਹੋ।
ਸਭਿ ਸੰਗਤ ਤੇ ਧਨ ਕੋ ਲਹੋ ॥੬॥
ਸਿਜ਼ਖ ਅਥਿਜ਼ਤਨਿ ਜਿਤਿਕ ਅਚਾਵਹਿ।
ਸੋ ਸਗਰੀ ਗੁਰ ਮੁਜਰੇ ਪਾਵਹਿ।
ਧਰਮਸਾਲ ਕਾਬਲ ਮਹਿ ਕੀਨਸਿ।


੧ਸਫਲੀ ਹੋ ਜਾਏਗੀ।
੨ਦੇਗ ਤੋਣ ਹੋਰ ਜੋ ਵਧੇ।
੩ਲਵੋ।

Displaying Page 38 of 412 from Volume 9