Sri Gur Pratap Suraj Granth

Displaying Page 385 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੯੭

੪੪. ।ਲਗਰ ਦੀ ਸੇਵਕ ਇਕ ਸਿਜ਼ਖਂੀ॥
੪੩ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੫
ਦੋਹਰਾ: ਬੀਤੋ ਫਾਗਨ ਚੇਤ ਜਬਿ,
ਨਿਕਟ ਮੇਖ ਸੰਕ੍ਰਾਤ੧।
ਦਰਸ਼ਨ ਪਰਸਨ ਗੁਰੂ ਕੇ,
ਗਨ ਸੰਗਤਿ ਅੁਮਡਾਤਿ ॥੧॥
ਚੌਪਈ: ਦਿਨ ਪ੍ਰਤਿ ਜਸ ਪਸਰਹਿ ਜਗ ਜੋਣ ਜੋਣ।
ਮੇਲਾ ਅਧਿਕ ਮਿਲਤਿ ਹੈ ਤੋਣ ਤੋਣ।
ਚਹੁੰਦਿਸ਼ਿ ਤੇ ਸੰਗਤਿ ਚਹਿ ਐਸੇ।
ਗਨ ਚਕੋਰ ਸਸਿ੨ ਪ੍ਰੇਮੀ ਜੈਸੇ ॥੨॥
੩ਜਨੁ ਘਨ ਘਟਾ ਘੋਖ ਕਹੁ ਚਾਹਤਿ।
ਦਾਸ ਕਲਾਪ ਕਲਾਪਿ ਅੁਮਾਹਤਿ੮।
ਬੰਧਿ ਟੋਲ ਪਰ ਟੋਲ ਬਿਸਾਲੇ।
ਚਲਹਿ ਪੰਥ ਮਿਲਿ ਮਿਲਿ ਸਿਖ ਜਾਲੇ ॥੩॥
ਗਾਵਹਿ ਸ਼ਬਦ ਪ੍ਰੇਮ ਰੰਗ ਰਾਤੇ।
ਭਾਅੁ ਪਰਸਪਰ ਕਰਿ ਹਰਖਾਤੇ।
ਆਪਸ ਮਹਿ ਸੇਵਹਿ ਅਨੁਰਾਗੀ।
ਗੁਰ ਕੀ ਭਗਤਿ ਅਧਿਕ ਚਿਤ ਜਾਗੀ ॥੪॥
ਨਈ ਰੀਤਿ ਧਰਿ ਸ਼ੁਭ ਮਤਿ ਮਤੇ੪।
ਵਾਹਿਗੁਰੂ ਜੀ ਕੀ ਕਹਿ ਫਤੇ।
ਜੁਗਮ ਸਮੈ ਕੰਘਾ ਕਰਿ ਲੇਨਾ।
ਹੋਇ ਸੁਚੇਤ ਸ਼ਬਦ ਮਨ ਦੇਨਾ ॥੫॥
ਬੈਠਹਿ ਹੰਸਨਿ ਕੀ ਸਮ ਪੰਗਤ੫।
ਗੁਰੂ ਪੰਥ ਕੀ ਅਦਭੁਤ ਰੰਗਤ।
ਸੋਹਿਤ ਕੇਸ਼ਨ ਸ਼ਮਸ਼ ਸਮੇਤ।
ਮਨਹੁ ਜਨਾਇ ਦੇਵਤਨਿ ਭੇਤ੬ ॥੬॥

੧ਵਿਸਾਖੀ।
੨ਚੰਦ੍ਰਮਾਂ।
੩ਜਿਵੇਣ ਗੂਹੜੀਆਣ ਘਟਾਂ ਦੀ ਗਰਜ ਲ਼ ਚਾਹੁੰਦੇ ਹਨ ਮੋਰ (ਤਿਵੇਣ) ਸਾਰੇ ਦਾਸ ਅੁਮਾਹੁੰਦੇ ਹਨ ।ਸੰਸ:, ਕਲਾਪ
= ਸਾਰੇ। ਕਲਾਪੀ = ਮੋਰ।
੪ਮਸਤ ਹੋਏ
੫ਹੰਸਾਂ ਵਰਗੀ ਪੰਗਤ ਵਿਚ।
੬ਮਾਨੋਣ ਦੇਵਤਿਆਣ ਦੇ ਭੇਤ ਲ਼ ਜਂਾਅੁਣਦੇ ਹਨ, ਭਾਵ ਆਦਿ ਦੀ ਰੀਤ ਕੇਸ ਦਾਹੜਾ ਸਮੇਤ ਦੇਵਤਿਆਣ ਦੀ ਹੈ ਤੇ
ਸਿਜ਼ਖ ਦੇਵਤੇ ਹਨ।

Displaying Page 385 of 448 from Volume 15