Sri Gur Pratap Suraj Granth

Displaying Page 385 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੯੮

੪੯. ।ਦਿਜ ਗੰਗਾ ਰਾਮ ਬਾਜਰਾ ਵੇਚਂ ਆਇਆ॥+
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੫੦
ਦੋਹਰਾ: ਨਗਰ ਬਠਿਡੇ ਮਹਿ ਬਸਹਿ, ਇਕ ਦਿਜ ਗੰਗਾ ਰਾਮ।
ਲਾਦਿ ਅੰਨ ਬਹੁ ਬਾਜਰਾ, ਆਇ ਬਨਜ ਕੇ ਕਾਮ ॥੧॥
ਚੌਪਈ: ਚਲੋ ਚਲੋ ਸਤਜ਼ਦ੍ਰਵ ਅੁਲਘਾਇਵ੧।
ਪਾਰ ਬਿਪਾਸਾ ਤੇ ਅੁਤਰਾਇਵ।
ਮਾਝੇ ਮਹਿ ਬੂਝੋ ਤਬਿ ਜਾਇ।
ਅੰਨ ਬਾਜਰਾ ਕਹਾਂ ਬਿਕਾਈ? ॥੨॥
ਜਿਸ ਥਲ ਛਿਜ਼ਪ੍ਰ ਲੇਹਿ ਕੋ ਮੋਲ।
ਦੇ ਕਰਿ ਹਟੌਣ ਸਕਲ ਹੀ ਤੋਲਿ।
ਤਬਿ ਲੋਕਨ ਤਹਿ ਕਹੋ ਸੁਨਾਇ।
ਸ਼੍ਰੀ ਗੁਰ ਅਰਜਨ ਤਾਲ ਲਵਾਇ ॥੩॥
ਤਹਾਂ ਅੰਨ ਕੋ ਖਰਚ ਘਨੇਰੋ।
ਸਿਖ ਸੰਗਤਿ ਕੇ ਬ੍ਰਿੰਦ ਬਡੇਰੋ।
ਅਨਿਕ ਮਜੂਰ ਕਾਰ ਕੋ ਕਰੈਣ।
ਨਿਸ ਬਾਸੁਰ ਤਿਸ ਹੀ ਥਲ ਥਿਰੈਣ ॥੪॥
ਤਹਾਂ ਪਹੂੰਚੈਣਗੋ ਜਿਸ ਬਾਰਿ।
ਹੁਇ ਹੈ ਸਕਲ ਤੋਰ ਬਿਵਹਾਰਿ।
ਲੇ ਕਰਿ ਦਰਬ ਤੁਰਤ ਘਰ ਜੈ ਹੈਣ।
ਅਪਰ ਥਾਨ ਇਮ ਨਹੀਣ ਬਿਕੈ ਹੈ ॥੫॥
ਸੁਨਿ ਲੋਕਨ ਤੇ ਚੌਪ ਬਿਸਾਲਾ।
ਲਾਦਿ ਅੰਨ ਸਭਿ ਗੁਰ ਦਿਸ਼ ਚਾਲਾ।
ਸਨੇ ਸਨੇ ਪਹੁਚੋ ਤਹਿ ਜਾਇ।
ਨਾਮ ਜੁ ਗੁਰ ਕੋ ਚਜ਼ਕ ਕਹਾਇ ॥੬॥
ਅਪਨ ਅੰਨ ਸਭਿ ਜਾਇ ਅੁਤਾਰਾ।
ਡੇਰਾ ਕਰਿ ਹਰਖੋ ਅੁਰ ਭਾਰਾ।
ਜਹਿ ਮਾਨਵ ਸਮੁਦਾਇ ਦਿਸੰਤੇ।
ਦੇਸ਼ ਬਿਦੇਸ਼ਨ ਕੇ ਬਿਚਰੰਤੇ ॥੭॥
ਹੋਤਿ ਤਾਲ ਕੀ ਕਾਰ ਬਿਸਾਲਾ।

+ਇਕ ਲਿਖਤੀ ਨੁਸਖੇ ਵਿਚ ਇਸ ਥਾਵੇਣ ਪੈੜੇ ਮੋਖੇ ਦਾ ਪ੍ਰਾਣ ਸੰਗਲੀ ਲਿਆਅੁਣ ਵਾਲਾ ਅੰਸੂ ਦਿਜ਼ਤਾ ਹੈ ਜੋ
ਇਥੇ ਤੇ ਹੋਰਨਾਂ ਨੁਸਖਿਆਣ ਵਿਜ਼ਚ ਤੀਸਰੀ ਰਾਸ ਦਾ ਬਜ਼ਤੀਵਾਣ ਅੰਸੂ ਹੈ।
੧ਸਤਲੁਜ ਲਘਿਆ।
ਪਾ:-ਫਿਰਯੰਤੇ।

Displaying Page 385 of 453 from Volume 2