Sri Gur Pratap Suraj Granth

Displaying Page 385 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੯੮

੫੨. ।ਤੀਸਰੀ ਸਗਾਈ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੩
ਦੋਹਰਾ: ਮਜ਼ਦ੍ਰੀ* ਅੁਤਰੇ ਗੁਰੁ ਪ੍ਰਭੁ, ਦਾਸਨਿ ਲਾਇ ਤੁਰੰਗ।
ਫਰਸ਼ ਕਰਾਇ ਬਿਸਾਲ ਕੋ, ਬੈਠੇ ਸਿਖ ਭਟ ਸੰਗਿ ॥੧॥
ਚੌਪਈ: ਗ੍ਰਾਮ ਬਿਖੈ ਨਰ ਸੁਨਿ ਸਭਿ ਆਏ।
ਅਰਪਿ ਅੁਪਾਇਨਿ ਸੀਸ ਨਿਵਾਏ।
ਸੇਵਾ ਸਰਬ ਕਰੀ ਗੁਰੁ ਕੇਰੀ।
ਇਕ ਸਿਖ ਨੇ ਭਾਖੋ ਤਿਸ ਬੇਰੀ ॥੨॥
ਸ਼੍ਰੀ ਅਰਜਨ ਕੋ ਆਸਾ੧ ਇਹਾਂ।
ਪਗ ਕੀ ਪਨਹੀ ਅੁਜ਼ਤਮ ਮਹਾਂ।
ਸੁਨਿ ਸਤਿਗੁਰ ਸੋ ਨਿਕਟਿ ਮੰਗਾਏ।
ਕਰਿ ਦਰਸ਼ਨ ਸਭਿ ਸੀਸ ਨਿਵਾਏ ॥੩॥
ਜੇਠੇ ਬੂਝੋ ਗੁਰੁ ਕਿਸ ਕਾਰਨ?
ਦਿਏ ਤੁਮਹਿ, ਸੋ ਕਰਹੁ ਅੁਚਾਰਨ।
ਸੁਨਿ ਸਿਖ ਮਾਂਿਕ ਜਿਸ ਕੋ ਨਾਮੂ।
ਕਹਿਬੇ ਲਗੋ ਪ੍ਰਸੰਗ ਅਭਿਰਾਮੂ ॥੪॥
ਸ਼੍ਰੀ ਅਰਜਨ ਜੀ ਇਸ ਥਲ ਆਏ।
ਸਿਜ਼ਖ ਕਿਦਾਰਾ ਮਿਲੋ ਸੁ ਧਾਏ।
ਡੇਰਾ ਧਰਮਸਾਲ ਕਰਿਵਾਯੋ।
ਸੇਵਾ ਕਰਤਿ ਅਧਿਕ ਚਿਤ ਚਾਯੋ੨ ॥੫॥
ਹੁਤੀ ਹਜੀਰਾਣ ਗਰ ਮਹਿ ਤਾਂਹੀ।
ਦੇਤਿ ਬਿਖਾਦ, ਮਿਟਤਿ ਸੋਣ ਨਾਂਹੀ।
ਕੇਤਿਕ ਕਰਿ ਅੁਪਾਅੁ ਕੋ ਹਾਰਾ।
ਨਹਿ ਕਿਸ ਔਖਧਿ ਰੋਗ ਨਿਵਾਰਾ ॥੬॥
ਜਤਨ ਕਰਨਿ ਤੇ ਪੁਨ ਹਟਿ ਰਹੋ।
ਏਕ ਅਲਬ ਗੁਰੂ ਕੋ ਲਹੋ।
ਸਿਜ਼ਖੀ ਬਿਖੈ ਸਦਾ ਸਵਧਾਨ।
ਸੇਵਾ ਕਰਤਿ ਸਪ੍ਰੀਤਿ ਮਹਾਨ ॥੭॥
ਜਾਮ ਜਾਮਨੀ ਜਬਿ ਰਹਿ ਗਈ।


*ਇਹ ਪਿੰਡ ਸ਼ੇਖੂਪੁਰੇ ਦੇ ਗ਼ਿਲੇ ਵਿਚ ਹੈ।
੧ਸੋਟਾ। ।ਅ: ਅਸਾ॥
੨ਚਿਜ਼ਤ ਦੇ ਚਾ ਨਾਲ।

Displaying Page 385 of 494 from Volume 5