Sri Gur Pratap Suraj Granth

Displaying Page 390 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੫

੪੩. ।ਮੇਲੇ ਦੀ ਰੀਤਿ ਤੋਰਨੀ, ਖਜ਼ਤ੍ਰੀਆਣ ਬ੍ਰਾਹਮਣਾਂ ਗੁਰੂ ਜੀ ਤੇ ਪੁਕਾਰ ਕਰਨੀ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੪
ਦੋਹਰਾ: ਇਕ ਦਿਨ ਪਾਰੋ ਨੇ ਕਰੀ, ਗੁਰ ਆਗੇ ਅਰਦਾਸ।
ਪ੍ਰਿਥਕ ਪ੍ਰਿਥਕ ਸਿਖ ਸੰਗਤਾਂ, ਆਵਤਿ ਹੈਣ ਤੁਮ ਪਾਸ ॥੧॥
ਚੌਪਈ: ਨਹੀਣ ਪਰਸਪਰ ਮਿਲਿਬੋ ਹੋਇ।
ਭਾਅੁ ਪ੍ਰੇਮ ਨਹਿਣ ਧਾਰਹਿ ਕੋਇ।
ਕਿਹ ਕੀ ਕਿਹ ਸੋਣ ਹੈ ਨ ਚਿਨਾਰੀ।
ਦਰਸ ਜਾਇਣ੧ ਘਰ ਵਾਰੋ ਵਾਰੀ ॥੨॥
ਆਪਸ ਮਹਿਣ ਜਬਿ ਪ੍ਰਾਪਤਿ ਮੇਲਾ।
ਭਾਅੁ ਭਗਤਿ ਬਹੁ ਵਧਹਿ ਸੁਹੇਲਾ੨।
ਕਰਿਬੇ ਅੁਚਿਤ ਹੋਇ ਅਸ ਬਾਤੀ।
ਆਵਹਿ ਸੰਗਤਿ ਅੁਰ ਹਰਖਾਤੀ ॥੩॥
ਏਕ ਦਿਵਸ ਮਹਿਣ ਮੇਲੋ ਹੋਇ।
ਬਹੁ ਦੇਸ਼ਨਿ ਪੁਰਿ ਸੰਗਤਿ ਜੋਇ।
ਰਾਵਰ ਕੀ ਰਜਾਇ ਬਨਿ ਜੈ ਹੈ।
ਦੂਰਿ ਦੂਰਿਕੇ ਸਿਜ਼ਖ ਮਿਲੈ ਹੈਣ ॥੪॥
ਸੁਨਿ ਸ਼੍ਰੀ ਅਮਰ ਸੁ ਭਏ ਪ੍ਰਸੰਨ।
ਕਹੋ ਬਾਕ ਪਾਰੋ ਤੁਮ ਧੰਨ।
ਪਰਅੁਪਕਾਰ ਬਿਚਾਰਨ ਕਰੈਣ।
ਸਿਜ਼ਖ ਅਨੇਕ ਮਿਲਹਿਣ ਨਿਸਤਰੈਣ ॥੫॥
ਜੋ ਤੁਮ ਚਿਤਵੀ ਮਮ ਚਿਤ ਸੋਏ।
ਸਗਰੇ ਆਵਹਿਣ ਦਿਵਸ ਬਸੋਏ੩।
ਸਭਿ ਸਿਜ਼ਖਨ ਕੋ ਲਿਖਹੁ ਪਠਾਵਹੁ।


੧ਦਰਸ਼ਨ ਕਰਕੇ ਜਾਣਦੇ ਹਨ।
੨ਸੁਖਦਾਈ।
੩ਬਸੋਏ ਦਾ ਆਮ ਅਰਥ ਵਿਸਾਖੀ ਲੈਣਦੇ ਹਨ, ਪਰ ਕਈ ਥਾਈਣ (ਲਹਿਣਦੇ ਵਲ) ਇਹ ਪਦ ਬਰਸਾਤ ਲਈ
ਵਰਤੀਣਦਾ ਹੈ। ਰਾਸ ੫ ਅੰਸੂ ੩੮ ਅੰਕ ੧੦, ਰਾਸਿ ੬ ਅੰਸੂ ੫੭ ਅੰਕ ੨੯ ਤੇ ਰਾਸਿ ੧੦ ਅੰਸੂ ੪ ਅੰਕ ੪
ਵਿਚ ਤੇ ਇਥੋਣ ਦੀਆਣ ਅਗਲੀਆਣ ਤੁਕਾਣ ਦਸਦੀਆਣ ਹਨ ਕਿ ਭਾਈ ਸੰਤੋਖ ਸਿੰਘ ਜੀ ਇਸ ਲ਼ ਵਿਸਾਖੀ ਲਈ
ਵਰਤ ਰਹੇ ਹਨ, ਪਰ ਅੰਕ ੨੭ ਵਿਚ ਜੋ ਦਸਿਆ ਹੈ ਕਿ ਮੇਲੇ ਦੀ ਰੀਤ ਟੋਰੀ ਤੇ ਪ੍ਰਗਟ ਕੀਤਾ ਕਿ ਇਹ
ਹੁਣ ਸਦਾ ਹੋਵੇਗਾ। ਤੇ ਜੋ ਮੇਲਾ ਹੁਣ ਸਦਾ ਗੋਇੰਦਵਾਲ ਵਿਚ ਹੁੰਦਾ ਹੈ, ਇਸ ਲ਼ ਤਜ਼ਕੀਏ ਤਾਂ ਮੇਲਾ ਤੇ ਜਜ਼ਗ
ਗੋਇੰਦਵਾਲ ਹੁਣ ਤਕ ਬਰਸਾਤ ਵਿਚ ਅਰਥਾਤ ਭਾਦਰੋਣ ਦੇ ਮਹੀਨੇ ਪੂਰਨਮਾਸ਼ੀ ਲ਼ ਹੁੰਦੇ ਹਨ। ਚਾਹੇ ਇਸ ਲ਼
ਹੁਣ ਗੁਰੂ ਪਯਾਨੇ ਨਾਲ ਜੋੜਦੇ ਹਨ ਪਰ ਮੇਲਾ ਜਾਰੀ ਹੈ, ਜਜ਼ਗ ਹੁਣ ਤਕ ਹੁੰਦਾ ਹੈ। ਇਸੇ ਅੰਸੂ ਦੇ ਅੰਕ ੨੭
ਵਿਚ ਕਵੀ ਜੀ ਬੀ ਹੁਇ ਅਬਿ ਨੀਤਿ ਕਹਿਣਦੇ ਹਨ, ਸੋ ਮੁਮਕਿਨ ਹੈ ਕਿ ਏਥੇ ਬਸੋਏ ਦਾ ਭਾਵ ਬਰਸਾਤ
ਹੋਵੇ, ਗਰਮੀ।

Displaying Page 390 of 626 from Volume 1