Sri Gur Pratap Suraj Granth

Displaying Page 40 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੫੩

੭. ।ਮਜ਼ਖਂ ਸ਼ਾਹ ਤੇ ਸ਼੍ਰੀ ਗੁਰ ਤੇਗ ਬਹਾਦਰ ਜੀ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੮
ਦੋਹਰਾ: ਚਿੰਤਮਾਨ ਚਿਤ ਮਹਿ੧ ਅਧਿਕ, ਮਨ ਕੋ ਕਸ਼ਟ ਬਿਸਾਲ।
ਜਾਮ ਜਾਮਨੀ ਜਾਗਿ ਕੈ, ਕਰਿ ਸ਼ਨਾਨ ਬਿਧਿ ਨਾਲ ॥੧॥
ਚੌਪਈ: ਜਪੁਜੀ ਆਦਿਕ ਸਤਿਗੁਰ ਬਾਨੀ।
ਪਠਿ ਪਠਿ ਦਰਸ ਕਾਮਨਾ ਠਾਨੀ।
-ਸ਼੍ਰੀ ਹਰਿ ਕ੍ਰਿਸ਼ਨ ਬਾਕ ਨਹਿ ਝੂਠੇ।
ਮਿਟਹਿ ਨਹੀ, ਹੁਇ ਅਪਰ ਅਪੂਠੇ੨ ॥੨॥
ਰਵਿ੩ ਸੀਤਲ, ਨਿਸਪਤਿ੪ ਤਪਤਾਵੈ।
ਪਵਨ ਟਿਕਹਿ, ਨਿਜ੫* ਮੇਰੁ ਹਿਲਾਵੈ।
ਅਚਲਾ ਚਲਹਿ੬, ਸਿੰਧੁ ਸੁਕ ਜਾਈ।
ਹਿਮ ਸਮ ਪਾਵਕ੭ ਤੇਜ ਬਨਾਈ ॥੩॥
ਅੁਡਗਨ੮ ਗ੍ਰੈਹ ਅੁਲਟੇ ਫਿਰਿ ਧਾਵੈਣ।
ਨਿਜ ਮਿਰਜਾਦਾ ਜਗਤ ਨਸਾਵੈ੯।
ਤਅੁ ਨ ਸਤਿਗੁਰ ਹੁਇ ਬਚ ਕੂਰਾ।
ਕਾਰਨ ਕਰਨ ਦੇਨਿ ਬਰ ਸੂਰਾ ॥੪॥
ਕਹੋ ਬਕਾਲੇ ਮਹਿ ਗੁਰੁ ਰਹੈ।
ਬਾਬਾ ਨਾਮ ਬਾਕ ਤਿਨ ਅਹੈ।
ਯਾਂ ਤੇ ਮੈਣ ਜਾਨਵਿ ਗਤਿ ਐਸੇ।
ਹੈ ਅਪਰਾਧ ਮੋਹਿ ਮਹਿ ਕੈਸੇ ॥੫॥
ਜਿਸ ਤੇ ਮੁਝ ਨਹਿ ਦਰਸ਼ਨ ਦੀਨਸਿ।
ਅਪਨੋ ਆਪ ਛਪਾਵਨਿ ਕੀਨਸਿ।
ਬਿਨ ਦੇਖੇ ਮੈਣ ਹਟਿ ਕੈ ਜਾਵੌਣ।
ਮਨਮੁਖਤਾ ਪਦਵੀ ਕੌ ਪਾਵੌਣ ॥੬॥


੧(ਮਜ਼ਖਂ ਸ਼ਾਹ ਦੇ) ਚਿਜ਼ਤ ਵਿਚ।
੨ਹੋਰ ਗਜ਼ਲਾਂ ਭਾਵੇਣ ਪੁਜ਼ਠੀਆਣ ਹੋ ਜਾਣ।
੩ਸੂਰਜ।
੪ਚੰਦ੍ਰਮਾਂ।
੫ਆਪਣੇ ਆਪ ਲ਼।
*ਪਾ:-ਪਾਵਨ ਨਿਕਟ ਨਿਜ।
੬ਪ੍ਰਿਥਵੀ ਚਜ਼ਲ ਪਵੇ। (ਅ) ਅਚਲਾ ਚਲਹਿ = ਪਹਾੜ ਤੁਰ ਪੈਂ।
੭ਬਰਫ ਅਜ਼ਗ ਵਾਣ।
੮ਤਾਰੇ।
੯ਸਭ ਦੀ ਅਪਨੀ ਮਿਰਯਾਦਾ ਜਗ ਤੋਣ ਨਸ ਜਾਵੇ।

Displaying Page 40 of 437 from Volume 11