Sri Gur Pratap Suraj Granth

Displaying Page 402 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੧੫

੫੬. ।ਲਖਨੌਰ ਨਿਵਾਸ। ਸ਼ਾਹ ਭੀਖ ਦਾ ਮਿਲਨਾ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੭
ਦੋਹਰਾ: ਪ੍ਰਥਮ ਬਸੇ੧ ਜੁਗ ਮਾਤ ਜੁਤਿ, ਗੁਰੂ ਇਕਾਕੀ ਹੋਇ।
ਸੇਵਕ ਇਕ ਭੀ ਸੰਗ ਨਹਿ, ਤਨ ਤੀਨਹੁ੨ ਤਹਿ ਜੋਇ ॥੧॥
ਚੌਪਈ: ਜੋ ਕੁਛ ਹੋਇ ਚਾਹਿ ਚਿਤ ਸੇਵਾ।
ਜੇਠਾ ਕਰਹਿ ਜਾਨਿ ਗੁਰਦੇਵਾ।
ਇਕ ਦਿਜ ਭੋਜਨ ਆਨਿ ਬਨਾਵੈ।
ਦੋਇ ਸਮੈ ਕਰਿ ਸਾਦ ਅਚਾਵੈ ॥੨॥
ਦਿਨ ਮਹਿ ਤਹਿ ਗਨ ਬਾਲਿਕ ਮੇਲ।
ਵਹਿਰ ਗ੍ਰਾਮ ਢਿਗ ਖੇਲਤਿ ਖੇਲ।
ਕਿੰਦੁਕ੩ ਡੰਡਾ੪ ਗਹਿ ਜੁਗ ਹਾਥ।
ਫੈਣਕਹਿ ਦੂਰ ਮਾਰ ਕਰਿ ਨਾਥ ॥੩॥
ਬਾਲਿਕ ਧਾਇ ਗਹੈਣ ਤਹਿ ਗੇਰਹਿ।
ਪੁਨ ਡੰਡਾ ਹਤਿ ਕਿੰਦੁਕ ਪ੍ਰੇਰਹਿ੫।
ਕਬਹੁੰ ਬ੍ਰਿਜ਼ਛਨ ਪਰ ਚਢਿ ਚਢਿ ਕੂਦਹਿ।
ਹਾਰਹਿ ਬਾਲ ਤਾਂਹਿ ਦ੍ਰਿਗ ਮੂੰਦਹਿ੬ ॥੪॥
ਕਬਹੂੰ ਭਾਗ ਚਲਹਿ ਕਿਹ ਆਗੇ।
ਅਧਿਕ ਭ੍ਰਮਾਵਹਿ੭ ਹਾਥ ਨ ਲਾਗੇ।
ਕਬ ਦੁਇ ਦਿਸ਼ਿ ਬਾਲਿਕ ਸਭਿ ਹੋਇ।
ਖੇਲਹਿ ਪਰੇ੮ ਬੰਧ ਕਰਿ ਦੋਇ ॥੫॥
ਜੀਤ ਹਾਰ ਕੀ ਖੇਲ ਮਚਾਵਹਿ।
ਧਾਵਹਿ ਏਕ ਓਜ ਕੋ ਲਾਵਹਿ।
ਇਕ ਐਣਚਹਿ ਇਕ ਛੁਟ ਕਰਿ ਜਾਵੈਣ।
ਇਕ ਲਰ ਕਰਿ ਨਿਜ ਸਦਨ ਸਿਧਾਵੈਣ ॥੬॥
ਇਕ ਕੋ ਇਕ ਖਿਝਾਇ ਕਰਿ ਰੋਕਹਿ।
ਇਮ ਖੇਲਤਿ ਜੇ ਲੋਕ ਬਿਲੋਕਹਿ।

੧ਪਹਿਲੇ (ਲਖਨੌਰ ਵਿਚ) ਵਸੇ।
੨ਦੋ ਮਾਤਾ ਜੀ ਤੇ ੧ ਗੁਰੂ ਜੀ, ਤਿੰਨੇ ਹੀ।
੩ਖਿਦੋ।
੪ਖੂੰਡੀ।
੫ਰੇੜ੍ਹਦੇ ਹਨ।
੬ਜੇਹੜਾ ਹਾਰ ਜਾਵੇ ਤਿਸ ਬਾਲ ਦੀਆਣ ਅਜ਼ਖਾਂ ਮੀਟਦੇ ਹਨ।
੭ਫਿਰਾਣਵਦੇ ਹਨ।
੮ਕਤਾਰਾਣ।

Displaying Page 402 of 492 from Volume 12