Sri Gur Pratap Suraj Granth

Displaying Page 409 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੨੨

੫੭. ।ਲਖਨੌਰ ਮਿਜ਼ਠਾ ਖੂਹ ਲਵਾਯਾ। ਮਾਮਾ ਜੀ ਆਏ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੮
ਦੋਹਰਾ: ਅਪਰ ਬਾਰਤਾ ਕਛੁ ਕਹੋਣ ਜਿਮ ਬੀਤੀ ਲਖਨੌਰ।
ਬਲ ਸਰੀਰ ਬ੍ਰਿਜ਼ਧਤਿ ਗੁਰੂ ਜੋ ਸਭ ਜਗ ਸਿਰਮੌਰ ॥੧॥
ਚੌਪਈ: ਗ੍ਰਾਮ ਨਨੇੜੀ ਨਿਕਟਿ ਅਹੈ ਜਿਹ।
ਘੋਘਾ ਨਾਮ ਮਸੰਦ ਬਸੈ ਤਹਿ।
ਪ੍ਰਥਮ ਗੁਰੂ ਜਬ ਤੀਰਥ ਗਏ।
ਤਬ ਸੋ ਮਿਲੋ ਹੁਤੋ ਢਿਗ ਅਏ ॥੨॥
ਕਿਤਿਕ ਸਮੇਣ ਰਹਿ ਸੰਗ ਗੁਗ਼ਾਰਾ।
ਦਰਬ ਲੋਭ ਬਹੁ ਰਿਦੇ ਮਝਾਰਾ।
ਮਾਤਾ ਗੁਜਰੀ ਕੀ ਇਕ ਦਾਸੀ।
ਸੇਵਾ ਕਰਤਿ ਰਹਤਿ ਨਿਤ ਪਾਸੀ ॥੩॥
ਤਿਹ ਬਿਰਮਾਇ ਮੂਢ ਲੇ ਗਯੋ।
ਪੁਨ ਪਾਛੇ ਪਛੁਤਾਵਤਿ ਭਯੋ।
ਜਬ ਲਖਨੌਰ ਗੁਰੂ ਚਲਿ ਆਏ।
ਸੁਨਿ ਕਰਿ ਚਹਿਤ -ਲੇਅੁਣ ਬਖਸ਼ਾਏ- ॥੪॥
ਖੇਲਤਿ ਹੁਤੇ ਬ੍ਰਿੰਦ ਮਿਲਿ ਬਾਲਿ।
ਤਹਾਂ ਆਨਿ ਦਰਸੇ ਤਤਕਾਲ।
ਹਾਥ ਜੋਰਿ ਨਿਜ ਅਰਗ਼ ਗੁਗ਼ਾਰੀ।
ਮੈਣ ਮਸੰਦ ਨਿਤ ਗੁਰੁ ਅਨੁਸਾਰੀ ॥੫॥
ਆਪ ਬਾਸ ਕੀਨਸਿ ਲਖਨੌਰ।
ਨਹਿ ਰਹਿਬੇ ਕੀ ਨੀਕੀ ਠੌਰ।
ਅਲਪ ਸਥਾਨ ਅਜਰ ਮਹਿ ਜਿਨ ਕੇ।
ਕੋਠੇ ਛਤ ਛੋਟੇ ਥਲ ਤਿਨ ਕੇ ॥੬॥
ਮਮ ਘਰ ਮਹਿ ਕਰੁਨਾ ਕਰਿ ਚਲੋ।
ਸਮਾ ਬਿਤਾਵਹੁ ਬਸਿ ਥਲ ਭਲੋ।
ਸੁਨਿ ਗੁਰ ਕਹਤਿ ਭਾਅੁ ਅੁਰ ਤੇਰੇ।
ਚਲਿ ਹੈਣ ਪ੍ਰਥਮ ਲੇਹਿ ਜਬ ਹੇਰੇ੧ ॥੭॥
ਬਿਨ ਅਸਵਾਰੀ ਹੈ ਨ ਪਯਾਨਾ।
ਪਹੁਚਹਿ ਜਬਿਹੂੰ ਆਇ ਕਿਕਾਨਾ੨।


੧ਚਲਾਂਗੇ ਤਦੋਣ, ਜਦੋਣ ਪਹਿਲਾਂ (ਤੇਰਾ ਪ੍ਰੇਮ) ਦੇਖ ਲਵਾਣਗੇ।
੨ਜਦੋਣ ਘੋੜਾ (ਆਨਦ ਪੁਰੋਣ) ਆ ਜਾਵੇਗਾ।

Displaying Page 409 of 492 from Volume 12