Sri Gur Pratap Suraj Granth

Displaying Page 416 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੨੯

੫੮. ।ਘੋੜੇ ਦੀ ਸਵਾਰੀ। ਘੋਘਾ। ਲਖਨੌਰ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੯
ਦੋਹਰਾ: ਗ਼ੀਨ ਗ਼ਰੀ ਜਰਿ ਕੀਨਿ ਤਬ*, ਬਰ ਬਾਜੀ ਪਰ ਡਾਰਿ੧।
ਸੁੰਦਰ ਸਾਜੋ ਸਾਜ ਸੋਣ, ਚਪਲਤਿ ਬਲੀ ਅੁਦਾਰ ॥੧॥
ਚੌਪਈ: ਗੁਰਨ ਮਨਾਇ ਗੁਰੂ ਕੇ ਨਦਨ੨।
ਮਨ ਸਿਮਰੇ ਗਨ ਬਿਘਨ ਨਿਕੰਦਨ੩।
ਚਢੇ ਤੁਰੰਗ ਸੰਗ ਚਪਲਾਈ੪।
ਪ੍ਰੇਰਨ ਕੀਨੋ ਬਾਗ ਅੁਠਾਈ ॥੨॥
ਏਕ ਬਾਜ ਲੇ ਆਇ ਕ੍ਰਿਪਾਲ।
ਕਹਿ ਕਰਿ ਤਾਂਹਿ ਮਿਲਾਯੋ ਨਾਲ।
ਮੀਰ ਸ਼ਿਕਾਰ ਭਯੋ ਤਬ ਆਗੇ।
ਚਲੇ ਵਹਿਰ ਕੋ ਆਨਦ ਪਾਗੇ ॥੩॥
ਸਭਿ ਕੇ ਰਿਦੇ ਪ੍ਰਫੁਜ਼ਲਤ ਹੋਏ।
ਗੁਰੂ ਪਿਤਾਮਾ ਕੇ ਸਮ ਜੋਏ।
ਚਢਤਿ ਅਨੂਠੀ ਸਜੋ ਤੁਰੰਗ੫।
ਮਨਹੁ ਬੀਰ ਰਸ ਭਾ ਸਰਬੰਗ ॥੪॥
ਬਦਨ ਪ੍ਰਫੁਜ਼ਲਤਿ ਕਮਲ ਮਨੋ ਹੈ।
ਚਪਲ ਬਿਲੋਚਨ ਤੇਜ ਘਨੋ ਹੈ।
ਪੂਰਬ ਅੁਜ਼ਤਰ ਕੀ ਦਿਸ਼ਿ ਚਾਲੇ।
ਕਰਤਿ ਅਖੇਰ ਮ੍ਰਿਗਨ ਕੋ ਭਾਲੇ ॥੫॥
ਮਾਤੁਲ ਸੋਣ ਬਾਤਨ ਸ਼ੁਭ ਕਰਤੇ।
ਬਿਚਰਤਿ ਵਹਿਰ ਅੁਜਾਰ ਨਿਹਰਿਤੇ।
ਮੰਦ ਮੰਦ ਕਰਿ ਤੁੰਦ੬ ਪਲਾਵੈਣ।
ਦਾਸ ਤੁਰੰਗਮ ਸੰਗ ਸਿਧਾਵੈਣ ॥੬॥
ਇਤ ਅੁਤ ਬਿਹਰਤਿ ਭਏ ਅਨਦ।
ਏਕ ਜਾਮ ਲੌ ਗੁਰੂ ਮੁਕੰਦ।


*ਪਾ:-ਤਰ।
੧ਗ਼ਰੀ ਨਾਲ ਜੜੀ ਹੋਈ ਕਾਠੀ ਸੁਹਣੇ ਘੋੜੇ ਤੇ ਪਾ ਕੇ।
੨ਗੁਰੂ ਜੀ ਦੇ ਬੇਟੇ ਨੇ ਗੁਰਾਣ ਲ਼ ਮਨਾਕੇ।
੩ਸਾਰੇ ਬਿਘਨ ਨਾਸ਼ ਕਰਤਾ ਸ਼੍ਰੀ ਗੁਰੂ ਜੀਆਣ ਲ਼ ਮਨ ਵਿਚ ਯਾਦ ਕੀਤਾ।
੪ਚੰਚਲਤਾ ਨਾਲ।
੫ਸਜੇ ਹੋਏ ਘੋੜੇ ਤੇ ਆਪ ਦੀ ਚੜ੍ਹਤ ਅਨੂਪਮ ਹੈ।
੬ਤੇਜ।

Displaying Page 416 of 492 from Volume 12