Sri Gur Pratap Suraj Granth

Displaying Page 423 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੩੬

੫੯. ।ਲਖਨੌਰੋਣ ਕੀਰਤਿ ਪੁਰਿ ਆਅੁਣਾ॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੦
ਦੋਹਰਾ: ਤਿਸ ਨਿਸ ਮਹਿ ਬਿਸਰਾਮ ਕਰਿ,
ਦੁਖਤਿ ਮਾਤ ਲਖਿ ਦੋਇ।
ਕਹਿ ਧੀਰਜ ਕੇ ਬਾਕ ਪੁਨ,
ਢਿਗ ਕ੍ਰਿਪਾਲ ਥਿਰ ਹੋਇ ॥੧॥
ਚੌਪਈ: ਅਤਿ ਸਮਰਜ਼ਥ ਜੁਤਿ ਪਿਤਾ ਹਮਾਰੇ।
ਚਹਹਿ, ਸੁ ਰਚਹਿ ਨ ਲਗਹਿ ਅਵਾਰੇ।
ਤੁਰਕੇਸ਼ੁਰ ਜੁਤਿ ਸਭਿ ਤੁਰਕਾਨਹਿ।
ਏਕ ਬਾਕ ਤੇ ਤਤਛਿਨ ਹਾਨਹਿ ॥੨॥
ਗੁਰ ਕੀ ਬਾਤ ਕਹਾਂ ਸੋ ਕਹੈਣ।
ਤਿਨ ਕੇ ਦਾਸਨ ਦਾਸ ਜੁ ਅਹੈਣ।
ਸਭਿ ਸਲਤਨ੧ ਕੋ ਕਰਹਿ ਬਿਨਾਸ਼।
ਹੋਹਿ ਏਕ ਹੀ ਜਿਨ ਹੁਤਾਸ੨ ॥੩॥
ਮਤੀਦਾਸ ਜਿਮ ਕਹੋ ਤਹਾਂ ਹੀ।
ਸੋ ਭੀ ਬਾਤ ਸੁਨੀ ਕੈ ਨਾਂਹੀ੩।
ਸਿਖ ਕਾਰਾਗ੍ਰਿਹ੪ ਤੇ ਜੋ ਆਏ।
ਹੁਤੇ ਨਿਕਟ ਤਿਨ ਸਕਲ ਬਤਾਏ ॥੪॥
ਬਰਜੋ ਗੁਰਨ, ਸ਼ਕਤਿ ਸਭਿ ਲੀਨਿ।
ਤਿਸ ਕੋ ਤੁਰਕਨ ਪੁਨ ਹਨਿ ਦੀਨਿ੫।
ਤਨ ਕੋ ਅੰਤ ਆਪਨੋ ਜਾਨਾ।
ਦੋਸ਼ ਦੇਨ ਹਿਤ ਕੀਨਿ ਬਹਾਨਾ ॥੫॥
ਮਹਿਮਾ ਤਿਨ ਕੀ ਤੁਮ ਸਭਿ ਜਾਨਹੁ।
ਕੋਣ ਸੰਕਟ ਚਿੰਤਾ ਜੁਤਿ ਠਾਨਹੁ।
ਪ੍ਰਾਤਿ ਹੋਤਿ ਸਿਖ ਤਹਾਂ ਪਠਾਵਹੁ੬।
ਆਪ ਆਨਦ ਪੁਰਿ ਓਰ ਸਿਧਾਵਹੁ ॥੬॥
ਸੁਨਿ ਪਿਤ ਕੇ ਸਭਿ ਰੀਤਿ ਸੰਦੇਸੇ।


੧ਰਾਜ ਲ਼।
੨ਇਕ ਹੀ (ਦਾਸ) ਅਗਨੀ ਵਤ (ਸਾਰਿਆਣ ਲ਼ ਨਾਸ਼ ਕਰਨ ਵਾਲਾ) ਸਮਝੋ।
੩ਸੁਣੀ ਹੈ ਕਿ ਨਾਂਹੀ।
੪ਕੈਦਖਾਨਾ।
੫ਫਿਰ ਅੁਸ (ਮਤੀ ਦਾਸ ਲ਼) ਤੁਰਕਾਣ ਨੇ ਮਾਰ ਦਿਜ਼ਤਾ।
੬ਭਾਵ ਦਿਜ਼ਲੀ ਭੇਜੋ।

Displaying Page 423 of 492 from Volume 12