Sri Gur Pratap Suraj Granth

Displaying Page 438 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੫੧

੬੧. ।ਲੋਹੇ ਦੇ ਪਿੰਜਰੇ ਵਿਚ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੨
ਦੋਹਰਾ: ਸਭਿ ਕੀ ਾਤਰ ਜਮਾ੧ ਤਬਿ, ਲੋਹ ਪਿੰਜਰੇ ਪਾਇ।
ਗੁਰਦਿਜ਼ਤਾ ਬੇਰੀ ਸਹਿਤ, ਸੇਵਹਿ ਜਿਮ ਫੁਰਮਾਇ ॥੧॥
ਚੌਪਈ: ਕਰਤਿ ਭਏ ਅਤਿਸ਼ੈ ਤਕਰਾਈ।
ਜਮਾਦਾਰ ਢਿਗ ਠਹਿਰਯੋ ਆਈ।
ਨਿਸ ਮਹਿ ਬਿਸਰਾਮਹਿ ਗੁਰ ਪਾਸੀ।
ਨਰਨ ਜਗਾਵਹਿ ਨੀਣਦ ਬਿਨਾਸੀ ॥੨॥
ਦਿਨ ਪੰਚਕ ਮਹਿ ਸਿਖ ਸੋ ਗਯੋ।
ਗੁਰਦਿਜ਼ਤੇ ਸੰਗ ਮੇਲਾ ਭਯੋ।
ਸਤਿਗੁਰ ਸੁਤ ਕੀ ਸੁਧਿ ਸਭਿ ਭਾਖੀ।
ਮਿਲਿਬੇ ਕੋ ਅਬਿ ਮੈਣ ਅਭਿਲਾਖੀ ॥੩॥
ਮਾਤ ਨਾਨਕੀ ਕਹੇ ਸੰਦੇਸੇ।
ਸਗਲ ਕੁਟੰਬ ਸਚਿੰਤ ਵਿਸ਼ੇਸ਼ੇ।
ਸੋ ਸਭਿ ਚਾਹੌਣ ਗੁਰਨਿ ਸੁਨਾਈ।
ਕਿਮ ਮਿਲਿਬੋ ਹੁਇ ਕਹੋ ਅੁਪਾਈ ॥੪॥
ਗੁਰਦਿਜ਼ਤੇ ਸਿਜ਼ਖ ਸਾਥ ਬਖਾਨੀ।
ਕਹੌਣ ਬਹੁਰ, ਗੁਰ ਮਰਗ਼ੀ ਜਾਨੀ।
ਵਹਿਰ ਕਹੂੰ ਠਹਿਰਾਯਹੁ ਨੇਰੇ।
ਸੰਗ ਸਿਪਾਹੀ ਤਿਸ ਕੋ ਹੇਰੇ੨ ॥੫॥
ਗੁਰ ਸੇਵਾ ਹਿਤ ਇਤ ਅੁਤ ਫਿਰੇ।
ਪਗ ਬੰਧਨ ਯੁਤਿ ਸੋ ਸਭਿ ਕਰੇ।
ਗੁਰ ਸਮੀਪ ਤਬਿ ਅੰਤਰ ਗਯੋ।
ਸਿਖ ਆਗਵਨ ਸੁਨਾਵਤਿ ਭਯੋ ॥੬॥
ਗੁਰੂ ਕਹੋ ਤਿਸ ਪ੍ਰਾਤਿ ਹਕਾਰਹਿ।
ਸੁਨਹਿ ਸਕਲ ਸੁਧਿ, ਬਹੁਰ ਅੁਚਾਰਹਿ।
ਕਹਿ ਦਿਹੁ ਤਿਸ ਕੋ ਕਰਹੁ ਅਰਾਮੂ।
ਹੁਇ ਨਿਸ਼ਚਿੰਤ ਜਪਹੁ ਸਤਿਨਾਮੂ ॥੭॥
ਕਿਤਿਕ ਸਮੈਣ ਮੈਣ ਬਾਹਿਰ ਆਯੋ।
ਗੁਰ ਕੋ ਕਹਿਬੋ ਤਾਂਹਿ ਸੁਨਾਯੋ।


੧ਤਸਜ਼ਲੀ ਹੋ ਗਈ।
੨ਸਿਪਾਹੀ ਭਾਈ ਗੁਰਦਿਜ਼ਤੇ ਨਾਲ ਵੇਖਦਾ ਰਹਿਦਾ ਹੈ।

Displaying Page 438 of 492 from Volume 12