Sri Gur Pratap Suraj Granth

Displaying Page 454 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੯

੫੦. ।ਪਦਮ ਪਛਾਂਨ ਵਾਲੇ ਦਿਜ ਲ਼ ਬਖਸ਼ੀਸ਼ ਤੇ ਗੋਇੰਦਵਾਲ ਪੁਜ਼ਜਂਾ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੧
ਦੋਹਰਾ: ਕ੍ਰਮ ਕ੍ਰਮ ਪੰਥ ਅੁਲਘ ਕਰਿ,
ਤਿਸੀ ਗ੍ਰਾਮ ਕੋ ਆਇ।
ਪਦਮ੧ ਪਛਾਨੋ ਬਿਪ੍ਰ ਜਿਹ,
ਗੁਰਤਾ ਜਬਿ ਨਹਿਣ ਪਾਇ੨ ॥੧॥
ਚੌਪਈ: ਡੇਰਾ ਵਹਿਰ ਕੀਨ ਗੁਰ ਤਹਾਂ।
ਸੰਗਤਿ ਸੰਗ ਭੀਰ ਨਰ ਮਹਾਂ।
ਜੈਜੈਕਾਰ ਕਰਤਿ ਦਰਸੰਤੇ।
ਜਹਿਣ ਕਹਿਣ ਕੀਰਤਿ ਮਹਿਤ ਕਰੰਤੇ ॥੨॥
ਦੁਰਗਾ ਬਿਜ਼ਪ੍ਰ ਹੇਰਿ ਨਰ ਭੀਰ।
ਬੂਝਤਿ ਭਯੋ ਏਕ ਕੇ ਤੀਰ।
ਕਿਸਕੇ ਸਾਥ ਅਹੈਣ ਸਮੁਦਾਇ?
ਅੁਤਰੋ ਕੌਨ ਆਇ ਇਸ ਥਾਇਣ? ॥੩॥
ਤਿਸ ਨੇ ਸਕਲ ਬਤਾਵਨਿ ਕੀਨਾ।
ਅਮਰਦਾਸ ਸ਼੍ਰੀ ਗੁਰੂ ਪ੍ਰਬੀਨਾ।
ਸ਼੍ਰੀ ਨਾਨਕ ਗਾਦੀ ਪਰ ਬੈਸਾ।
ਹੋਤਿ ਸਫਲ ਮੁਖ ਤੇ ਕਹਿ ਜੈਸਾ ॥੪॥
ਛਜ਼ਤ੍ਰੀ ਜਾਤਿ ਬ੍ਰਿਜ਼ਧ ਬਯ ਮਹਾਂ।
ਤਿਨ ਕੇ ਸੰਗ ਲੋਕ ਬਹੁ ਇਹਾਂ।
ਇਕ ਤੌ ਦਰਸ਼ਨ ਕੋ ਸੁਖ ਪਾਵਹਿਣ।
ਤੁਰਕ ਜੇਜਵਾ੩ ਬਹੁਰਿ ਹਟਾਵਹਿਣ ॥੫॥
ਇਤਾਦਿਕ ਸੁਖਿ ਲਖਿ ਸਭਿ* ਭਾਂਤੀ।
ਰਹੈਣ ਸੰਗ ਜਾਤ੍ਰੀ ਦਿਨ ਰਾਤੀ।
ਸੁਨਿ ਦੁਰਗੇ ਦਿਜਬਰ ਬੀਚਾਰਾ।
-ਪਿਖੋ ਹੁਤੋ ਪਦ ਪਦਮ ਅਕਾਰਾ+ ॥੬॥
ਤਿਨ ਕੇ ਨਾਮ ਰੁ ਜਾਤਿ ਬਤਾਈ।
ਸੋਈ ਹੁਇ ਪਾਈ ਬਡਿਆਈ।


੧ਚਰਨਾਂ ਵਿਚ ਕਵਲ ਦਾ ਚਿੰਨ੍ਹ।
੨ਜਦੋਣ ਅਜੇ ਗੁਰਿਆਈ ਨਹੀਣ ਪਾਈ ਸੀ।
੩ਮਸੂਲ।
*ਪਾ:-ਬਹੁ।
+ਪਾ:-ਅਗਾਰਾ।

Displaying Page 454 of 626 from Volume 1