Sri Gur Pratap Suraj Granth

Displaying Page 464 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੭੭

੬੫. ।ਸਜ਼ਚਖੰਡ ਪਯਾਨ॥
੬੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੬
ਦੋਹਰਾ: ਅਟਲ ਨਿਠੁਰ ਸੰਦੇਹ ਬਿਨ, ਕਹੇ ਵਾਕ ਨਿਰਧਾਰ।
ਸੁਨਿ ਗੁਰ ਤੇ ਅੁਮਰਾਵ ਸੋ, ਕੋਪੋ ਦੁਸ਼ਟ ਗਵਾਰ ॥੧॥
ਚੌਪਈ: ਸੰਗ ਮੁਲਾਨੇ ਬੈਨ ਬਖਾਨੇ।
ਕਹੋ ਸ਼ਾਹੁ ਕੋ ਨਾਂਹਿਨ ਮਾਨੇ।
ਲੋਹ ਪਿੰਜਰੇ ਮਹਿ ਭੀ ਪਾਯੋ।
ਨਹੀਣ ਤ੍ਰਾਸ ਕੁਛ ਮਨ ਮਹਿ ਲਾਯੋ ॥੨॥
ਅਨਿਕ ਭਾਂਤਿ ਕੀ ਪਾਇ ਸਗ਼ਾਇ।
ਕਰਿ ਜਬਰੀ ਤੇ ਲੇਹੁ ਮਨਾਇ।
ਸਮੁਝਾਯਹੁ ਕਿਮ ਸਮੁਝੈ ਨਾਂਹੀ।
ਆਵਨ ਜਾਨਿ ਨਿਫਲ ਇਨ ਪਾਹੀ ॥੩॥
ਭਨੈ ਮੁਲਾਨਾ ਛੁਟੈ ਨ ਕੋਈ੧।
ਲਖੀਯਤਿ ਪ੍ਰਾਨ ਹਾਨ ਇਨ ਹੋਈ।
ਅੁਤ ਹਗ਼ਰਤ ਕੋ ਹਠ ਨਹਿ ਟਰੈ।
ਇਤ ਇਕ ਸਮ੨ ਹੀ ਹਠ ਕੋ ਧਰੈਣ ॥੪॥
ਦੋਨਹੁ ਕਹਿ ਗਮਨੇ ਢਿਗ ਸ਼ਾਹੂ।
ਸਕਲ ਪ੍ਰਸੰਗ ਭਨੋ ਤਿਸ ਪਾਹੂ।
ਕੋਣਹੂ ਨਹਿ ਮਾਨਹਿ ਕੁਛ ਕਹੋ।
ਕੈਦ* ਕਸ਼ਟ ਤੇ ਤ੍ਰਾਸ ਨ ਲਹੋ ॥੫॥
ਮੁਦਤ ਮਨਿਦ੩ ਬਦਨ ਜਿਨ ਕੇਰਾ੫।
ਹਮ ਸਮੁਝਾਇ ਰਹੇ ਬਹੁਤੇਰਾ।
ਸੁਨਿ ਬੋਲੋ ਮੂਰਖ ਚਵਗਜ਼ਤਾ।
ਜੇ ਅਸ ਧਰਮ ਬਿਖੈ ਦਿਢ ਰਜ਼ਤਾ ॥੬॥
-ਤੇ ਬਹਾਦਰ ਨਾਮ ਧਰਾਯੋ।
ਕੌਂ ਮਾਯਨਾ ਯਾ ਮਹਿ ਪਾਯੋ੪।
ਹਿੰਦੁਨ ਕੇ ਗੁਰ ਪੂਜ ਕਹਾਵਹੁ।


੧ਕਿਸੇ ਤਰ੍ਹਾਂ (ਇਹ) ਛੁਜ਼ਟ ਨਹੀਣ ਸਕਦਾ।
੨ਇਕੋ ਜਿਹਾ।
*ਪਾ:-ਬ੍ਰਿੰਦ।
੩ਇੰਦੁਮਣੀ (ਦੀ ਤਰ੍ਹਾਂ) ਜਿਨ੍ਹਾਂ ਦਾ ਚਿਹਰਾ ਖੁਸ਼ ਹੈ। ।ਮਨਿ+ਇੰਦੁ = ਇੰਦੁਮਣਿ ਅਰਥਾਤ ਚੰਦ੍ਰਕਾਣਤਾ ਮਣੀ
ਜੋ ਚੰਦ ਦੀਆਣ ਕਿਰਨਾਂ ਤੋਣ ਬਣੀ ਮੰਨੀ ਜਾਣਦੀ ਹੈ॥ (ਅ) ਖੁਸ਼ੀ ਵਰਗਾ ਭਾਵ ਪ੍ਰਸੰਨਤਾ ਸਰੂਪ।
੪ਕੀ ਅਰਥ ਇਸ ਵਿਚ ਰਜ਼ਖਿਆ ਹੈ?

Displaying Page 464 of 492 from Volume 12