Sri Gur Pratap Suraj Granth

Displaying Page 479 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੯੨

੬੭. ।ਲੁਬਾਣੇ ਸਿਜ਼ਖ ਨੇ ਧੜ ਦਾ ਸਸਕਾਰ ਕਰਨਾ॥
੬੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੬੮
ਦੋਹਰਾ: ਹੁਤੋ ਲੁਬਾਣਾ ਸਿਜ਼ਖ ਤਹਿ,
ਬ੍ਰਿਖਭ ਬਿੰ੍ਰਦ ਜਿਹ ਪਾਸ।
ਗਿਨਤੀ ਬਿਖੈ ਹਗ਼ਾਰ ਦਸ,
ਨਿਕਟਿ ਰਖੈ ਗਨ ਦਾਸ ॥੧॥
ਚੌਪਈ: ਗੁਰ ਕਾਰਨ ਕੋ ਸੁਨਿ ਦੁਖ ਪਾਯੋ।
ਦਰਸ ਬਿਲੋਕਨ ਕੇ ਹਿਤ ਆਯੋ।
ਤਰੇ ਬ੍ਰਿਜ਼ਛ ਕੇ ਗੁਰ ਧਰ ਪਰੋ।
ਦੇਖਿ ਬਿਲੋਚਨ ਮਹਿ ਜਲ ਭਰੋ ॥੨॥
-ਹਮ ਸਿਜ਼ਖਨਿ ਕੋ ਧਿਕ ਬਹੁ ਭਾਰੀ।
ਇਮ ਸਤਿਗੁਰ ਕੀ ਦਸ਼ਾ ਨਿਹਾਰੀ।
ਪ੍ਰਥਮ ਆਪਨੇ ਪ੍ਰਾਨ ਨ ਦਏ।
ਤੁਰਕ ਤ੍ਰਾਸ ਤੇ ਦੁਰਿ ਦੁਰਿ ਗਏ ॥੩॥
ਸੁਨਿ ਡਿੰਡਮ ਕੋ ਕਿਨਹੁ ਨ ਮਾਨੀ।
ਹਮ ਨਹਿ ਸਿਜ਼ਖ, ਨ ਦੇ ਮਤ ਹਾਨੀ੧।
ਸਸਕਾਰਨ ਕੋ ਕਰੌਣ ਅੁਪਾਅੂ।
ਜਥਾ ਨ ਜਾਨ ਸਕਹਿ ਨਰ ਕਾਅੂ ॥੪॥
ਬਿਦਤ ਕਰੌਣ, ਹੋਇ ਨ ਸਸਕਾਰਾ।
ਗਹਹਿ ਕਿ ਦੇਹਿ ਮੋਹਿ ਕੋ ਮਾਰਾ।
ਗੁਰੂ ਸਹਾਇਕ ਹੋਹਿ ਜਿ ਮੇਰੇ।
ਛਪਿ ਕਰਿ ਲੇ ਗਮਨਹੁ ਕਿਸ ਬੇਰੇ- ॥੫॥
ਕਰੋ ਮਨੋਰਥ ਘਰ ਹਟਿ ਗਯੋ।
ਅਨਿਕ ਅੁਪਾਇ ਸੁ ਚਿਤਵਤਿ ਭਯੋ।
ਬ੍ਰਿਖਭ ਬ੍ਰਿੰਦ ਇਕਠੇ ਕਰਿਵਾਏ।
ਕਿਤਿਕ ਸਕਟ ਮਹਿ ਤੂਲ੨ ਭਰਾਏ ॥੬॥
ਕਰੇ ਇਕਜ਼ਤ੍ਰ ਆਪਨੇ ਨਰ ਗਨ।
ਠਾਨੋਣ ਜਤਨ ਕੀਨਿ ਨਿਰਨੈ ਮਨ।
ਸਕਟ ਭਰੇ ਪ੍ਰਥਮੈ ਪਹੁਚਾਏ੩।


੧ਅਸੀਣ ਸਿਜ਼ਖ ਨਹੀਣ (ਜੇ ਸਿਜ਼ਖ ਕਹਾਂਗੇ) ਮਤਾਂ ਸਾਲ਼ ਮਾਰ ਹੀ ਨ ਦੇਵੇ।
੨ਰੂਈ।
੩(ਸ੍ਰੀ ਗੁਰੂ ਜੀ ਦੇ ਧੜ ਵਾਲੇ ਥਾਂ) ਪਹੁੰਚਾਏ।

Displaying Page 479 of 492 from Volume 12