Sri Gur Pratap Suraj Granth

Displaying Page 496 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੦੯

੫੭. ।ਨਾਅੂ ਭੋਲੂ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੮
ਦੋਹਰਾ: ਨਾਅੂ ਭੋਲੂ ਜਾਤਿ ਕੇ, ਸੇਖੜ ਸਾਧ੧ ਸੁਜਾਨ।
ਜਜ਼ਟੂ ਭੀਵਾ ਜਾਤਿ ਕਾ, ਮੂਲਾ ਪੁਰਖ ਮਹਾਨ ॥੧॥
ਚੌਪਈ: ਚਾਰਹੁ ਮਿਲਿ ਸ਼੍ਰੀ ਅਰਜਨ ਦਾਰੇ।
ਆਇ ਨਮੋ ਕੀਨੀ ਹਿਤ ਧਾਰੇ।
ਗੁਰੂ ਗਰੀਬ ਨਿਵਾਜ ਕਿ ਪਾਸ।
ਕਰ ਜੋਰਤਿ ਭਾਖੀ ਅਰਦਾਸ ॥੨॥
ਬਾਨੀ ਤੁਮਰੀ ਅਨਿਕ ਪ੍ਰਕਾਰ।
ਅੁਚਰਹੁ ਜੁਦੋ ਜੁਦੋ ਅਧਿਕਾਰ।
ਜਸ ਅਧਿਕਾਰ ਆਪਨੋ ਜਾਨੇ।
ਕਹੋ ਸ਼ਬਦ ਕੋ ਆਸ਼ੈ ਮਾਨੇ ॥੩॥
ਹਮ ਤੋ ਅਪਨੋ ਜਿਮ ਅਧਿਕਾਰ।
ਨਹੀਣ ਪਛਾਨ ਸਕਹਿ ਨਿਰਧਾਰਿ।
ਕਰਮ ਕਰਨਿ ਕੇ ਹੈਣ ਅਧਿਕਾਰੀ।
ਕੈ ਅੁਪਾਸਨਾ ਕਰਹਿ ਬਿਚਾਰੀ ॥੪॥
ਗਾਨ ਕਾਣਡ ਕੇ ਕੈ ਅਧਿਕਾਰਿ।
ਸਤਿਗੁਰ! ਹਮ ਸੋਣ ਕਰਹੁ ਅੁਚਾਰ।
ਸ਼੍ਰੀ ਅਰਜਨ ਸੁਨਿ ਬਾਕ ਬਖਾਨੇ।
ਅਪਨਿ ਪਰਖਨਾ ਇਸ ਬਿਧਿ ਠਾਨੇ ॥੫॥
ਗੁਰ ਬਚ ਸੁਨਿ ਜਬਿ ਅੁਰ ਮਹਿ ਧਰੇ।
ਕਰਮ ਸ਼ੁਭਾਸ਼ੁਭ ਨਿਰਨੈ ਕਰੇ।
ਚਾਹਨਿ ਲਗੋ ਕਰਮ ਸ਼ੁਭ ਕਰਨਿ।
ਤਅੂ ਜਿ ਬੁਰੇ ਕਰਮ ਕੋ ਵਸ਼ਨ੨ ॥੬॥
ਮਿਟਤਿ ਨਹੀਣ ਮਨ ਤੇ ਨਿਤ ਚਾਹੈ।
ਤੌ ਅਧਿਕਾਰ ਕਰਮ ਕੋ ਤਾਹੈ੩।
ਗੁਰ ਸਿਜ਼ਖਨਿ ਕੀ ਸੇਵਾ ਲਾਗੇ।
ਗੁਰਬਾਣੀ ਸੁਨਿਬੇ ਅਨੁਰਾਗੇ ॥੭॥
ਸਨੇ ਸਨੇ ਮਨ ਖੋਟ ਨਿਵਾਰੈ।


੧ਭਲੇ ਪੁਰਸ਼।
੨ਦਾ ਸੁਭਾਵ।
੩ਅੁਸਦਾ ਹੈ।

Displaying Page 496 of 591 from Volume 3