Sri Gur Pratap Suraj Granth

Displaying Page 543 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੫੬

੬੪. ।ਕਜ਼ਲਾਂ, ਭਾਲ਼ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼॥
੬੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੫
ਦੋਹਰਾ: ਸੂਦ੧ ਸੂਰ੨ ਕਜ਼ਲਾਨ ਇਕ, ਆਯੋ ਸਤਿਗੁਰ ਤੀਰ।
ਪਗ ਪੰਕਜ ਪਰ ਨਮੋ ਕਰਿ ਕਹੀ ਅਰਗ਼ ਅੁਰ ਧੀਰ ॥੧॥
ਚੌਪਈ: ਸੁਨਹੁ ਗੁਰੂ ਜੀ ਮੈਣ ਰਣ ਖੇਤ।
ਨ੍ਰਿਭੈ ਰਹੌਣ ਰਿਪੁ ਹਤਿਬੇ ਹੇਤ।
ਦੋਨਹੁ ਦਲ ਮੁਕਾਬਲੇ ਧਰੇ।
ਜਬਿਹੂੰ ਸ਼ਸਤ੍ਰ ਚਲਨਿ ਲਗਿ ਪਰੇ ॥੨॥
ਤਬਿ ਰਿਪੁ ਸੈਨਾ ਮਹਿ ਬਰ ਜਾਵੌਣ।
ਕਰਿ ਪ੍ਰਹਾਰ ਬਲ ਤੇ ਰਿਪੁ ਘਾਵੌਣ।
ਪੁਨ ਨਿਜ ਦਲ ਮਹਿ ਆਨਿ ਪ੍ਰਵੇਸ਼ੌਣ।
ਕਰੌਣ ਪਲਾਵਨਿ ਸ਼ਜ਼ਤ੍ਰ ਵਿਸ਼ੇਸ਼ੋ ॥੩॥
ਸੁਨਿ ਸ਼੍ਰੀ ਮੁਖ ਤੇ ਵਾਕ ਅੁਚਾਰੇ।
ਸੁਗਮ ਅਹੈ ਦਲ ਰਿਪੁ ਦਲ ਮਾਰੇ੩*।
ਇਸ ਕੋ ਸਦਾ ਸਜ਼ਤਿ ਅਜ਼ਗਾਨ।
ਕਾਮ ਕ੍ਰੋਧ ਆਦਿਕ ਭਟ ਜਾਨਿ ॥੪॥
ਲੇ ਗੁਰ ਸ਼ਬਦ ਸ਼ਸਤ੍ਰ ਬਲਧਰਿ ਕੈ।
ਇਨਹੁ ਪ੍ਰਹਾਰਹਿ ਰਿਦੇ ਬਿਚਰਿ ਕੈ।
ਮਹਾਂ ਸੂਰਮਾਂ ਕਹੀਐ ਸੋਇ।
ਸੁਖ ਅਨਾਸ਼ ਇਨ ਨਾਸ਼ੇ੪ ਹੋਇ ॥੫॥
ਅਸ ਬਿਰਲੇ ਜੋਧਾ ਬਲਵੰਤ।
ਮਨ ਰਿਪੁ ਕੋ ਕਰਿ ਜਤਨ ਗਹੰਤਿ।
ਇਸ ਪਰ ਏਕ ਸ਼ਲੋਕ ਬਨਾਯੋ।
ਸ਼੍ਰੀ ਮੁਖ ਤੇ ਤਬਿ ਭਾਖਿ ਸੁਨਾਯੋ ॥੬॥
ਸ੍ਰੀ ਮੁਖਵਾਕ:
ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿਮ੍ਰਤਾਹ ॥
ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥
ਆਰੂੜਤੇ ਅਸ ਰਥ ਨਾਗਹ ਬੁਝੰਤੇ ਪ੍ਰਭ ਮਾਰਗਹ ॥
ਬਿਚਰਤੇ ਨਿਰਭਯੰ ਸਤ੍ਰ ਸੈਨਾ ਧਾਯੰਤੇ ਗੁੋਪਾਲ ਕੀਰਤਨਹ ॥


੧ਜਾਤੀ।
੨ਸੂਰਮਾ।
੩ਵੈਰੀ ਦੇ ਸਮੂਹ ਦਲ (ਸੈਨਾ) ਲ਼ ਮਾਰਨਾ।
*ਪਾ:-ਰਿਪੁ ਗਨ ਦਲ ਮਾਰੈ।
੪ਇਨ੍ਹਾਂ ਦੇ ਨਾਸ਼ ਕੀਤਿਆਣ।

Displaying Page 543 of 591 from Volume 3