Sri Gur Pratap Suraj Granth

Displaying Page 57 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੭੦

੮. ।ਆਸਾਮ ਪਤੀ ਦੀ ਜੰਗ ਹਿਤ ਤਿਆਰੀ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੯
ਦੋਹਰਾ: ਬਿਸ਼ਨ ਸਿੰਘ ਤੇ ਸੁਨਿ ਗੁਰੂ, ਸ਼੍ਰੀ ਮੁਖ ਤੇ ਫੁਰਮਾਇ।
ਮਤ ਚਿੰਤਾ ਚਿਤ ਕੀਜੀਏ, ਹੁਇ ਰਘਬੀਰ੧ ਸਹਾਇ ॥੧॥
ਚੌਪਈ: ਨਹੀਣ ਮਾਨ ਤੇ ਜੋ ਬਨਿ ਆਯੋ੨।
ਮਹਾਂ ਕਠਨ ਹੈ ਤੋਹਿ ਬਤਾਯੋ੩।
ਸੋ ਕਾਰਜ ਤੂੰ ਕਰਹਿ ਬਨਾਇ।
ਬਿਜੈ ਕਾਮਰੂ ਕੀ ਹੁਇ ਜਾਇ ॥੨॥
ਸ਼੍ਰੀ ਨਾਨਕ ਕੋ ਮਹਿਦ ਪ੍ਰਤਾਪੂ।
ਤਿਸ ਤੇ੪ ਜਸੁ ਲੈਹੈਣ ਬਹੁ ਆਪੂ।
ਸੁਖ ਕੇ ਸਹਿਤ ਸਦਨ ਮਹਿ ਮਿਲਿ ਹੈਣ।
ਰਹਿ ਕੇਤਿਕ ਦਿਨ ਮਹਿ ਪੁਨ ਚਲਿ ਹੈਣ ॥੩॥
ਅਬਿ ਕੇ ਇਸਤ੍ਰੀ ਟਾਮਨ ਹਾਰੀ੫।
ਜਬਿ ਆਵਹਿ ਲਸ਼ਕਰ ਦਿਸ਼ਿ ਸਾਰੀ।
ਤਤਛਿਨ ਸੁਧਿ ਹਮ ਨਿਕਟਿ ਪੁਚਾਵਹੁ।
ਬੇਗ ਤੁਰੰਗ ਸਅੂਰ ਚਢਾਵਹੁ ॥੪॥
ਹਮ ਦੇਖਹਿ ਪੁਨ ਸ਼ਕਤਿ ਨ ਰਹੈ।
ਛੂਛੀ ਹੋਇ ਤਿਸੀ ਥਲ ਬਹੈਣ।
ਰਿਦੈ ਸੰਦੇਹ ਨ ਕੀਜਹਿ ਕਦਾ।
ਧਰਹੁ ਅਨਦ ਬਿਲਦੈ ਸਦਾ ॥੫॥
ਸੁਨਿ ਸਤਿਗੁਰ ਕੇ ਬਾਕ ਸੁਹਾਏ।
ਬਹੋ ਪ੍ਰਵਾਹ ਤਰੀ ਜਨੁ ਪਾਏ੬।
ਹਰਖ ਭਰੋ ਅੁਰ ਭੂਪ ਅੁਦਾਰੇ।
ਮਨਹੁ ਕਲਪਤਰੁ ਲਹੋ ਸੁਖਾਰੇ ॥੬॥
-ਜਗ ਮਹਿ ਸੁਜਸੁ ਮੋਹਿ ਹੈ ਐਸੇ।
ਭੂਪਤਿ ਮਾਨ ਨ ਪਾਯਹੁ ਜੈਸੇ੭-।


੧ਪਰਮੇਸਰ।
੨ਜੋ ਮਾਨ ਸਿੰਘ ਤੋਣ (ਕੰਮ) ਸਿਰੇ ਨਹੀਣ ਚੜ੍ਹ ਸਕਿਆ।
੩ਜੋ ਤੂੰ ਦਸਦਾ ਹੈਣ ਕਿ ਕਠਨ ਹੈ।
੪ਤਿਨ੍ਹਾਂ ਗੁਰਾਣ ਦੀ ਕ੍ਰਿਪਾ ਨਾਲ।
੫ਟੂਂਿਆਣ ਵਾਲੀਆਣ।
੬ਜਿਵੇਣ ਰੁੜ੍ਹਦੇ ਲ਼ ਬੇੜੀ ਮਿਲ ਜਾਵੇ।
੭ਜਿਵੇਣ ਮਾਨ ਸਿੰਘ ਨੇ ਬੀ ਨਹੀਣ ਪਾਇਆ ਸੀ।

Displaying Page 57 of 492 from Volume 12