Sri Gur Pratap Suraj Granth

Displaying Page 579 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੯੨

੬੮. ।ਤਰਨ ਤਾਰਨ ਸਰੋਵਰ॥
੬੭ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੯
ਦੋਹਰਾ: ਦਿਨ ਦਿਨ ਪ੍ਰਤਿ ਤੀਰਥ ਬਨਤਿ, ਸਤਿਗੁਰ ਕਰਹਿ ਤਗੀਦ।
ਆਪ ਆਪਨੇ ਕਾਜ ਕਰਿ, ਸੰਧਾ ਹੋਤ ਰਸੀਦ੧ ॥੧॥
ਚੌਪਈ: ਨਿਤ ਪ੍ਰਤਿ ਸਤਿਗੁਰ ਸੁਧਿ ਸਭ ਲਹੈਣ।
ਕਰਹੁ ਭਲੇ ਤੂਰਨ ਤਿਨ ਕਹੈਣ।
ਈਣਟਨਿ ਕੇ ਸਮੁਦਾਇ ਪਜਾਵੈ।
ਬਹੁ ਨਰ ਲਾਗੇ ਤਿਨਹਿ ਪਕਾਵੈਣ ॥੨॥
ਤਹਾਂ ਨੂਰਦੀਣ ਤੁਰਕ ਹੰਕਾਰੀ।
ਸਿਫਤੀ ਪਰਵਦਿਗਾਰ੨ ਬਿਸਾਰੀ।
ਹੁਤੋ ਤਹਾਂ ਤੇ ਕੋਸ ਅਢਾਈ।
ਚਿਨਵਾਵਤਿ ਸੋ ਅਪਨਿ ਸਰਾਈ ॥੩॥
ਰਹਿਤੋ ਹੁਤੋ ਦਿਲੀਸ਼ੁਰ ਤੀਰ।
ਯਾਂ ਤੇ ਗਰਬਤਿ ਮੂਢ ਅਧੀਰ।
ਤਿਸ ਕੇ ਚਿਨਤਿ ਈਣਟ ਥਰ ਗਈ।
ਕਿਤ ਤੇ ਹਾਥ ਨ ਆਵਤਿ ਭਈ ॥੪॥
ਅਟਕ ਰਹੀ ਤਿਸ ਕਾਰ ਅੁਸਾਰੀ੩।
ਖੋਜਿ ਰਹੇ ਨਹਿ ਨਿਕਟ ਨਿਹਾਰੀ।
ਤਬਿ ਕਿਸਹੂੰ ਨੇ ਤਿਹ ਸੋਣ ਕਹੋ।
ਸੁਨਹੁ ਕਾਜ ਮੈਣ ਤੁਮਰੋ ਲਹੋ ॥੫॥
ਸ਼੍ਰੀ ਗੁਰ ਰਾਮਦਾਸ ਕੇ ਨਦ।
ਕਰਿਵਾਵਤਿ ਹੈਣ ਤਾਲ ਬਿਲਦ।
ਤਿਨ ਕੇ ਆਵੇ ਭਏ ਤਯਾਰ।
ਬਡੀ ਈਣਟਕਾ ਪਾਕੀ ਸਾਰ ॥੬॥
ਸੋ ਅਨਵਾਇ ਲੇਹੁ ਇਸ ਥਾਨ।
ਸਰੈ ਕਾਰ ਤੁਮਰੋ ਹਿਤ ਠਾਨਿ੪।
ਅਪਰ ਨਿਕਟਿ ਦ੍ਰਿਸ਼ਟੀ ਨਹਿ ਆਵੈ।
ਦੂਰਿ ਹੋਹਿ ਤੌ ਕੌਨ ਸੁ ਲਾਵੈ ॥੭॥


੧ਪਹੁਚਦੇ ਹਨ (ਆਪਣੇ ਘਰੀਣ) (ਅ) ਜਾਣ ਸੰਧਾ ਲ਼ ਆਪੋ ਆਪਣੇ ਕੀਤੇ ਕੰਮਾਂ ਲ਼ (ਲਿਖਾਕੇ) ਰਸੀਦ (ਰੁਜ਼ਕਾ)
ਲੈਣਦੇ ਹਨ।
੨ਪਰਮਾਤਮਾ ਦੀ।
੩ਅੁਸਾਰੀ ਦੀ ਕਾਰ।
੪ਤੁਹਾਡਾ ਕੰਮ ਸਰ ਜਾਏਗਾ, ਪ੍ਰੇਮ ਕਰਕੇ (ਇਹ ਬਾਤ ਮੈਣ ਕਹੀ ਹੈ)।

Displaying Page 579 of 591 from Volume 3