Sri Gur Pratap Suraj Granth

Displaying Page 61 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੭੪

੯. ।ਜੰਗ ਅਰੰਭ॥
੮ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੧੦
ਦੋਹਰਾ: ਪੁਰਿ ਸਿਰੰਦ ਤੇ ਚਢਿ ਚਲੋ,
ਲਸ਼ਕਰ ਬਡੋ ਬਟੋਰਿ।
ਖਾਨ ਵਜੀਦਾ ਕ੍ਰੋਧ ਕੈ,
ਗਮਨਿ ਅਨਦਪਰਿ ਓਰ ॥੧॥
ਚੌਪਈ: ਸੰਗ ਚਾਰ ਸੈ ਅਰੁ ਪੰਚਾਸ੧।
ਬਜੇ ਨਗਾਰੇ ਧੁਨਿ ਬਡ ਤਾਸ।
ਇਤਨੇ ਹੀ ਨਿਸ਼ਾਨ ਫਹਿਰਾਇ।
ਨਿਜ ਨਿਜ ਮਿਸਲਨਿ ਅਜ਼ਗ੍ਰ ਚਲਾਇ ॥੨॥
ਪੈਦਲ ਚਲਤਿ ਤੁੰਗ ਸੰਭਾਰੇ।
ਤਾਰ ਤੁਰੰਗਮ ਪਰ ਅਸਵਾਰੇ।
ਤੋਪੈਣ ਚਲੀ ਅਨੇਕ ਪ੍ਰਕਾਰੀ।
ਅੁਮਡੋ ਦਲ ਜਲ ਸਮ ਬਹੁ ਬਾਰੀ੨ ॥੩॥
ਦੁੰਦਭਿ ਬਜਹਿ, ਪਟਹਿ, ਸ਼ਰਨਾਈ।
ਰਣਸਿੰਘੇ ਬਾਜਹਿ ਸਮੁਦਾਈ।
ਮਹਾਂ ਕੁਲਾਹਲ ਚਾਲਤਿ ਹੋਵਾ।
ਅੁਡੀ ਧੂਲ ਨਹਿ ਸੂਰਜ ਜੋਵਾ ॥੪॥
ਕੈ ਘਨ ਘਟਾ ਬਿਥਰਿ ਕਰਿ ਚਾਲੀ।
ਸ਼ਸਤ੍ਰ ਦਮੰਕਤਿ*ਛਟਾ ਬਿਸਾਲੀ।
ਬਡੋ ਰੌਰ ਭਾ ਮਾਰਗ ਮਾਂਹੀ।
ਕਹੀ ਬਾਤ ਸੁਨਿਯਤਿ ਕੁਛ ਨਾਂਹੀ ॥੫॥
ਕੈ ਜਲ ਅੁਮਡੋ ਬਡੋ ਸਮੁਜ਼ਦ੍ਰ।
ਬੰਧੇ ਟੋਲ ਤਰੰਗ ਅਛੁਜ਼ਦ੍ਰ੩*।
ਗਨ ਦੇਸ਼ਨਿ ਕੇ ਆਯੁਧ ਧਾਰੀ।
ਕਹੇ ਸ਼ਾਹ ਅੁਮਡੇ ਇਕ ਵਾਰੀ ॥੬॥
ਜਥਾ ਇੰਦ੍ਰ ਕੀ ਆਗਾ ਪਾਇ।
ਨਭ ਮਹਿ ਚਲੇ ਮੇਘ ਸਮੁਦਾਇ।


੧੪੫੦ (ਨਗਾਰੇ)।
੨ਸਮੁੰਦ੍ਰ ਦੇ ਜਲ ਵਾਣ।
*ਪਾ:-ਸ਼ਸਤਰ ਦਮਕਤ।
੩ਫੌਜ ਦੇ ਟੋਲੇ ਬੰਨ੍ਹੇ ਹੋਏ ਇਕ ਵਜ਼ਡੇ ਤਰੰਗ ਹਨ। ।ਅ+ਕੁਸ਼ਦ੍ਰ=ਨਾ ਛੋਟੇ॥।
*ਪਾ:-ਅਰਛਿਜ਼ਦ੍ਰ। ਆਛੰਦ੍ਰ।

Displaying Page 61 of 441 from Volume 18