Sri Gur Pratap Suraj Granth

Displaying Page 61 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੭੪

੮. ।ਸ਼੍ਰੀ ਅੰਮ੍ਰਿਤਸਰ ਆਏ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੯
ਦੋਹਰਾ: ਸ਼੍ਰੀ ਹਰਿ ਗੋਬਿੰਦ ਸ਼ਾਹੁ ਲੇ,
ਗਮਨੇ ਗੋਇੰਦਵਾਲ।
ਪਾਰ ਬਿਪਾਸਾ ਤੇ ਅੁਤਰਿ,
ਸੰਗ ਲਿਏ ਨਰ ਜਾਲ ॥੧॥
ਚੌਪਈ: ਪ੍ਰਥਮ ਬਾਵਲੀ ਜਾਇ ਸ਼ਨਾਨੇ।
ਕੀਰਤਿ ਸ਼੍ਰੀ ਗੁਰੁ ਅਮਰ ਬਖਾਨੇ।
ਸਭਿ ਮਿਲਿ ਭਜ਼ਲੇ ਸਾਹਿਬਗ਼ਾਦੇ।
ਆਏ ਗੁਰੁ ਹੇਰਨਿ ਅਹਿਲਾਦੇ ॥੨॥
ਸ਼ਾਹੁ ਸਹਤ ਸ਼੍ਰੀ ਹਰਿ ਗੋਬਿੰਦ।
ਅਰਪਨ ਕੀਨੋ ਦਰਬ ਬਿਲਦ।
ਮ੍ਰਿਦੁਲ ਬਖਾਨਿ ਅਧਿਕ ਸਨਮਾਨੇ।
ਬਹੁਰ ਚੁਬਾਰੇ ਦੇਖਨਿ ਪਾਨੇ ॥੩॥
ਤਹਿ ਪੂਜਾ ਕਰਿ ਕੇ ਹਟਿ ਆਏ।
ਚਢੋ ਸ਼ਾਹੁ ਤਬਿ ਬੰਬ੧ ਬਜਾਏ।
ਸ਼੍ਰੀ ਹਰਿ ਗੋਬਿੰਦ ਮਿਲਿ ਸਭਿ ਸਾਥ।
ਬੂਝੇ, ਕਹੀ ਚੰਦੁ ਕੀ ਗਾਥ ॥੪॥
ਜਥਾ ਜੋਗ ਕਹਿ ਸਭਿ ਹਰਖਾਏ।
ਸ਼੍ਰੀ ਗੁਰੁ ਅਮਰ ਅੰਸ ਸਮੁਦਾਏ।
ਸਭਿ ਤੇ ਲੇ ਆਇਸੁ ਗੁਰੁ ਚਲੇ।
ਪੰਥ ਤਰਨ ਤਾਰਨ ਕੇ ਭਲੇ ॥੫॥
ਡੇਰਾ ਆਇ ਕਰੋ ਨਿਜ ਥਾਨ।
ਅੁਤਰੋ ਜਹਾਂਗੀਰ ਸੁਖ ਮਾਨ।
ਕਰਿ ਇਸ਼ਨਾਨ ਗੁਰੂ ਤਬਿ ਤਹਾਂ।
ਪਿਤ ਸਥਾਨ ਕਰਿ ਬੰਦਨ ਮਹਾਂ ॥੬॥
ਸ਼ਾਹੁ ਆਨਿ ਧਨ ਭੇਟ ਚਢਾਇ।
ਬਸੇ ਨਿਸਾ ਬਿਸਰਾਮ ਸੁ ਪਾਇ।
ਭਈ ਪ੍ਰਾਤ ਕਰਿ ਕੈ ਇਸ਼ਨਾਨ।
ਕਰੀ ਪ੍ਰਣਾਮ ਗੁਰੂ ਪਿਤ ਥਾਨ ॥੭॥
ਡੇਰਾ ਕੂਚ ਸ਼ਾਹੁ ਜੁਤਿ ਭਯੋ।


੧ਨਗਾਰਾ।

Displaying Page 61 of 494 from Volume 5