Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੭੬
੯. ।ਦੇਵੀ ਦਾ ਆਸਾਮ ਪਤੀ ਲ਼ ਗੁਰੂ ਜੀ ਦੀ ਸ਼ਰਨ ਹਿਤ ਪ੍ਰੇਰਨਾ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੦
ਦੋਹਰਾ: ਇਤ ਧੋਬਨ ਜਬਿ ਗਹਿ ਲਈ,
ਅਪਰ ਨਹੀਣ ਕੋ ਆਇ।
ਬਿਸ਼ਨ ਸਿੰਘ ਬਹੁ ਹਰਖ ਅੁਰ,
ਗੁਰੁ ਢਿਗ ਪਹੁਚੋ ਧਾਇ ॥੧॥
ਚੌਪਈ: ਕਰੀ ਬੰਦਨਾ ਬੈਠੋ ਆਨਿ।
ਬਿਨਤੀ ਕੇ ਜੁਤਿ ਕਰਤਿ ਬਖਾਨ।
ਰਾਵਰ ਕੇ ਪ੍ਰਤਾਪ ਤੇ ਜਾਨਾ।
ਫਤੇ ਹੋਹਿ ਮਮ ਕਾਜ ਮਹਾਨਾ ॥੨॥
ਤਅੂ ਸੁਨਹੁ ਪ੍ਰਭੁ ਜੀ! ਮਮ ਅਰਗ਼ੀ।
ਸਭਿ ਲਸ਼ਕਰ ਬਰਤਹਿ ਤੁਮ ਮਰਗ਼ੀ।
ਦੇਖਿ ਸਿਦਕ ਸਭਿ ਕੇ ਅੁਰ ਹੋਵਾ।
ਮਹਾਂ ਤ੍ਰਾਸ ਮੰਤ੍ਰਨਿ ਕੋ ਖੋਵਾ ॥੩॥
ਬਹੁਤ ਕਾਲ ਬੀਤੋ ਹਮ ਆਏ।
ਖਰਚੇ ਕੋਸ਼ ਦਰਬ ਸਮੁਦਾਏ।
ਬਿਸਰੇ ਸਦਨ, ਰਹੇ ਸਭਿ ਐਸੇ੧।
ਰਿਪੁ ਪਰ ਜੋਰ ਪਰੋ ਨਹਿ ਕੈਸੇ ॥੪॥
ਨਹੀਣ ਬਾਹਨੀ ਪਾਰ ਅੁਤਾਰੀ।
ਨਹਿ ਸੰਗ੍ਰਾਮ ਮਚੋ ਭੈ ਕਾਰੀ।
ਕਬਿ ਲਗਿ ਇਹ ਠਾਂ ਬੈਠੇ ਰਹੈਣ।
ਅੁਮਰਾਵ ਜਿ ਅਕੁਲਾਵਤਿ ਅਹੈਣ ॥੫॥
ਜੋਣ ਜੋਣ ਕਰੁਨਾ ਤੁਮਰੀ ਜੋਵੈਣ।
ਇਸ ਮੁਹਿੰਮ ਤੇ ਛੁਟਿਬੋ ਹੋਵੈ।
ਦੀਨ ਬੰਧੁ ਜੀ! ਕਰਹੁ ਸਹਾਈ।
ਬਡ ਕਲੇਸ਼ ਤੇ ਲੇਹੁ ਬਚਾਈ ॥੬॥
ਲੋਕ ਹਗ਼ਾਰਹੁ ਤੁਮ ਦਿਸ਼ਿ ਹੇਰਤਿ।
ਕਹਿਬੇ ਹੇਤੁ ਮੋਹਿ ਕੋ ਪ੍ਰੇਰਤਿ।
ਸਗਰੋ ਲਸ਼ਕਰ੨ ਸ਼ਰਨ ਤੁਮਾਰੀ।
ਮਹਾਂਰਾਜ! ਕੀਜੈ ਰਖਵਾਰੀ ॥੭॥
੧ਸਾਰਿਆਣ ਲ਼ ਘਰ ਭੀ ਭੁਜ਼ਲੇ ਤੇ ਐਵੇਣ (ਭਾਵ ਜਿਜ਼ਤ ਤੋਣ ਬਿਨਾ ਹੀ)। ਰਹੇ।
੨ਫੌਜ।