Sri Gur Pratap Suraj Granth

Displaying Page 70 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੮੩

੧੦. ।ਆਸਾਮ ਪਤੀ ਗੁਰੂ ਜੀ ਦੀ ਸ਼ਰਨ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੧
ਦੋਹਰਾ: ਅੁਤਰਿ ਨਰੇਸ਼ਰ ਤਰੀ ਤੇ,
ਆਗੇ ਕਰੇ ਅਕੋਰ।
ਨਗਨ ਚਰਨ ਤੇ ਗਮਨ ਕਰਿ,
ਸਭਿ ਕੁਟੰਬ ਕਰ ਜੋਰਿ ॥੧॥
ਚੌਪਈ: ਸ਼ਰਧਾ ਕਰੇ ਭਾਅੁ ਅੁਰ ਧਾਰਾ।
ਸ਼੍ਰੀ ਸਤਿਗੁਰ ਕੇ ਨਿਕਟਿ ਪਧਾਰਾ।
ਸ਼ਰਨਿ ਸ਼ਰਨਿ ਕਰਿ ਪਰੋ ਅਗਾਰੀ।
ਪਦ ਅਰਬਿੰਦ ਬੰਦਨਾ ਧਾਰੀ ॥੨॥
ਦੇਸ਼ ਕਾਮਰੂ ਕੋ ਮੈਣ ਰਾਜਾ।
ਤੁਮ ਢਿਗ ਆਯੋ ਤਾਗਿ ਸਮਾਜਾ।
ਹਿੰਦੁਨਿ ਕੇ ਅਲਬ ਤੁਮ ਅਹੋ।
ਦਾਸਨਿ ਬ੍ਰਿੰਦ ਸਹਾਇਕ ਰਹੋ ॥੩॥
ਦੇਵੀ ਕੀ ਆਇਸੁ ਕੇ ਸਾਥ।
ਆਏ ਸ਼ਰਨਿ ਤਿਹਾਰੀ ਨਾਥ!
ਜੋਣ ਭਾਵਹਿ ਤੋਣ ਕੀਜਹਿ ਅਬੈ।
ਤੁਮ ਆਗਾ ਅਨੁਸਾਰੀ ਸਬੈ ॥੪॥
ਤਅੂ ਏਕ ਸੁਨੀਅਹਿ ਗੁਰੁ ਸਾਮੀ।
ਸਭਿ ਬਿਧਿ ਸਮਰਥ ਅੰਤਰਜਾਮੀ।
ਹਮ ਹਿੰਦੂ ਗੁਰੁ ਕੇ ਸਿਜ਼ਖ ਅਹੈਣ੧।
ਸਗਰੋ ਦੇਸ਼ ਮਾਨਤੋ ਰਹੈ ॥੫॥
ਅਬਿ ਤੁਰਕੇਸ਼ੁਰ ਕੇ ਬਸਿ ਮਾਂਹੀ।
ਗੇਰਹੁ ਹਮਹਿ, ਜੋਗਤਾ ਨਾਂਹੀ।
ਅੁਚਿਤ ਸਹਾਇਕ ਹੋਵਨਿ ਹਮਰੇ।
ਹਿੰਦੂ ਸਭਿ ਅਲਬ ਹੈਣ ਤੁਮਰੇ ॥੬॥
ਸੁਨਿ ਬਿਨਤੀ ਗੁਰ ਭਏ ਕ੍ਰਿਪਾਲ।
ਲੇ ਦਸਤਾਰ ਆਪ ਕਰ ਨਾਲ੨।
ਨ੍ਰਿਪ ਕੇ ਸੀਸ ਧਰੀ ਜਿਸ ਕਾਲਾ।
ਜਾਗੇ ਜਿਸ ਕੇ ਭਾਗ ਬਿਸਾਲਾ ॥੭॥


੧ਗੁਰੂ ਜੀ ਦੇ (ਭਾਵ ਆਪਦੇ) ਸਿਜ਼ਖ ਹਾਂ।
੨ਹਜ਼ਥ ਨਾਲ।

Displaying Page 70 of 492 from Volume 12