Sri Gur Pratap Suraj Granth

Displaying Page 75 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੦

ਸੁਨਿ ਘਰ ਗਯੋ ਅਨਦ ਮਹਿਣ ਮਗਨ।
ਕਲੀਧਰ ਕੀ ਲਾਗੀ ਲਗਨ੧।
ਸ਼੍ਰੀ ਸਤਿਗੁਰ ਪਹਿ ਬਿਛੁਰੋ ਜਬ ਤੇ।
ਚਢਹਿ ਅਖੇਰ੨ ਨਾਮ ਕਰਿ ਤਬਿ ਤੇ ॥੧੯॥
ਗਮਨਹਿ ਵਹਿਰ ਜਾਇ ਅੁਦਿਆਨ।
ਦਰਸਹਿ ਸਤਿਗੁਰ ਕ੍ਰਿਪਾ ਨਿਧਾਨ।
ਜਾਵਦ੩ ਨਹਿਣ ਸਰੀਰ ਕਹੁ ਤਾਗੋ।
ਤਾਵਦ ਇਸੀ ਨੇਮ ਮਹਿਣ ਲਾਗੋ ॥੨੦॥
ਵਹਿਰ ਅਖੇਰ ਬ੍ਰਿਜ਼ਤਿ ਕੋ ਜਾਵੈ੪।
ਕਲੀਧਰ ਕੋ ਦਰਸ਼ਨ ਪਾਵੈ।
ਅਵਚਲ ਨਗਰ* ਗਏ ਗੁਰ ਜਬੈ।
ਸਜ਼ਚਖੰਡ ਪ੍ਰਾਪਤਿ ਭੇ ਤਬੈ ॥੨੧॥
ਮਜ਼ਦ੍ਰ ਦੇਸ਼੫ ਮਹਿਣ ਤਿਨ ਤੇ ਪਾਛੇ।
ਰਹੇ ਜੁ ਸਿੰਘ ਰਹਿਤ ਮਹਿਣ ਆਛੇ੬।
ਸੋ ਇਨ ਕੇ ਦਰਸ਼ਨ ਕਹੁ ਗਏ।
ਹਾਥ ਜੋਰਿ ਕਰਿ ਬੰਦਹਿ ਭਏ ॥੨੨॥
ਰਹੇ ਨਿਕਟਿ ਗੁਰ ਸੁਜਸੁ ਅੁਚਾਰਤਿ।
ਅੁਰ ਮਹਿਣ ਪਰਮ ਪ੍ਰੇਮ ਕਹੁ ਧਾਰਤਿ।
ਦੇਖਹੁ ਕਹਾਂ ਚਲਿਤ ਕਰਿ ਗਏ੭।
ਰਣ ਮਹਾਨ ਘਮਸਾਨਨ੮ ਕਏ ॥੨੩॥
ਲਾਖਹੁਣ ਸ਼ਜ਼ਤ੍ਰਨ ਕਅੁ ਸੰਘਰਿ ਕੈ੯।
ਪੰਥ ਖਾਲਸਾ ਅੁਤਪਤਿ ਕਰਿ ਕੈ।
ਹਤਿ ਭੇ ਚਾਰਿਹੁਣ ਸਾਹਿਬਗ਼ਾਦੇ।


੧ਸਿਜ਼ਕ।
੨ਸ਼ਿਕਾਰ ਲ਼।
੩ਜਦ ਤਕ।
੪ਸ਼ਿਕਾਰ ਕਰਨ ਲ਼ ਜਾਵੇ।
*ਇਹ ਗੁਰੂ ਦਸਮੇਣ ਪਾਤਸ਼ਾਹ ਜੀ ਦਾ ਦੇਹੁਰਾ ਤੇ ਸਿਜ਼ਖਾਂ ਦਾ ਨਿਵਾਸ ਸਥਾਨ ਹੈ, ਦਜ਼ਖਂ ਦੇਸ਼ ਰਿਆਸਤ
ਨਿਗ਼ਾਮ ਵਿਚ ਨਾਂਦੇੜ ਸ਼ਹਿਰ ਦੇ ਲਾਗੇ ਹੈ।
੫ਪੰਜਾਬ। (ਅ) ਪੁਰਾਣ ਮੂਜਬ ਰਾਵੀ ਤੇ ਜੇਹਲਮ ਦੇ ਵਿਚਕਾਰਲਾ ਦੇਸ਼।
੬ਚੰਗੇ।
੭ਭਾਵ ਦਸਮੇਣ ਗੁਰੂ ਜੀ।
੮ਯੁਜ਼ਧ।
੯ਮਾਰ ਕੇ।

Displaying Page 75 of 626 from Volume 1