Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੭੩
੨੨. ।ਵੈਰੀਆਣ ਦੇ ਜਲ ਰੋਕਨ ਤੇ ਫਿਰ ਜਾਰੀ ਕਰਨਾ॥
੨੧ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੩
ਦੋਹਰਾ: ਅੂਪਰ ਤੇ ਜਲ ਅਨਦ ਪੁਰਿ, ਲਘੁ ਨਾਰੋ ਚਲਿ ਆਇ।
ਸਕਲ ਕਾਜ ਪਿਯਨਾਦਿ੧ ਜੇ, ਕਰਤਿ ਸਿੰਘ ਸਮੁਦਾਇ ॥੧॥
ਚੌਪਈ: ਤਿਤ ਦਿਸ਼ ਡੇਰੇ ਪਰੇ ਪਹਾਰੀ।
ਭੀਮ ਚੰਦ ਢਿਗ ਸਚਿਵ ਅੁਚਾਰੀ।
ਜਾਤਿ ਵਹਿਰ ਤੇ ਜਲ ਵਿਚ ਘੇਰੇ੨।
ਕੋਣ ਨਹਿ ਰੋਕਹੁ ਰਹੈ ਪਿਛੇਰੇ? ॥੨॥
ਜਿਸ ਤੇ ਰਿਪੁ ਗਨ ਸੰਕਟ ਪਾਵੈਣ।
ਕੋ ਅਸ ਨ੍ਰਿਪਤ, ਨਹੀਣ ਜੁ ਬਨਾਵੈ੩।
ਸੁਨਤਿ ਗਿਰੇਸ਼ੁਰ ਬਹੁਤ ਪਠਾਏ।
ਪਾਇ ਬੰਧ ਜਲ ਕੋ ਅੁਲਟਾਏ ॥੩॥
ਸ਼ੁਸ਼ਕ ਗਯੋ ਜਲ ਜਬਿ ਨਹਿ ਆਯੋ।
ਖੋਟ ਪਹਾਰੀ ਕੋ ਲਖਿ ਪਾਯੋ।
ਗਏ ਸਿੰਘ ਅਰਦਾਸ ਬਖਾਨੀ।
ਪ੍ਰਭੁ ਜੀ! ਰੋਕ ਲਿਯੋ ਰਿਪੁ ਮਾਨੀ ॥੪॥
ਕਰਨਿ ਸੁਚੇਤਾ ਆਦਿਕ ਕਾਰਾ।
ਸਰਬ ਖਾਲਸਾ ਕਰਤਿ ਸੁਖਾਰਾ।
ਸੁਨਿ ਬਿਨਤੀ ਨਿਜ ਦਾਸਨ ਕੇਰੀ।
ਕਲੀਧਰ ਬੋਲੇ ਤਿਸ ਬੇਰੀ ॥੫॥
ਸਤੁਜ਼ਦ੍ਰਵ ਸਲਿਤਾ ਸ਼ਕਤਿ ਸਮੇਤਾ।
ਸੋ ਜਲ ਦੇਇ ਖਾਲਸੇ ਹੇਤਾ।
ਦੁਸ਼ਟਨਿ ਕੀ ਰੋਕੀ ਨਹਿ ਰਹੈ।
ਨਿਖਲ੪ ਖੁਟਾਈ ਤਿਨ ਕੀ ਲਹੈ ॥੬॥
ਇਮ ਕਹਿ ਲਾਵਨਿ ਹੇਤ ਬਖਾਨਾ।
ਨਿਜ ਤਰਕਸ਼ ਤੇ ਦੇ ਕਰਿ ਬਾਨਾ।
ਪਹੁਚਹੁ ਸਤਦ੍ਰਵ ਕੇਰਿ ਕਿਨਾਰੇ।
ਹਮਰੋ ਦਿਹੁ ਸੰਦੇਸ਼ ਅੁਚਾਰੇ ॥੭॥
-ਆਇ ਸੰਗ੍ਰਾਮ ਸਮੋਣ ਬਡ ਹੋਵਾ।
੧ਪੀਂ ਤੋਣ ਆਦਿ ਲੈਕੇ।
੨ਭਾਵ ਅੰਦਰ ਜਿਥੇ ਗੁਰੂ ਜੀ ਹਨ।
੩ਜੇ (ਵੈਰੀ ਦੇ ਦੁਜ਼ਖ ਦੇਣ ਦੀ ਸੂਰਤ) ਨਾ ਬਣਾਵੇ।
੪ਸਾਰੀ।