Sri Gur Pratap Suraj Granth

Displaying Page 182 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੧੯੫

੨੫. ।ਮਾਤਾ ਜੀ ਦੀ ਸਿਪਾਰਸ਼॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੬
ਦੋਹਰਾ: ਕੇਤਿਕ ਦਿਨ ਬੀਤੇ ਬਹੁਰ, ਬਨੀ ਕਠਨ ਸਭਿਹੂੰਨ।
ਖਾਨ ਪਾਨ ਨਿਖੁਟੋ ਜਬੈ; ਛੁਧਤਿ, ਤ੍ਰਿਪਤਿ ਕਿਸ ਹੂੰ ਨ੧ ॥੧॥
ਚੌਪਈ: ਮਾਰਗ ਘਾਟੇ ਰੋਕਨ ਕਰੇ।
ਥਲ ਥਲ ਪ੍ਰਤਿ ਸਵਧਾਨੀ ਧਰੇ।
ਮਰੇ ਸਿੰਘ ਬਾਹਰ ਜਿਸ ਦਿਨ ਤੇ।
ਬਰਜਨ ਭੇ ਸਤਿਗੁਰੂ ਬਚਨ ਤੇ ॥੨॥
ਲੈਬੇ ਹੇਤ ਅੰਨ ਕੋ ਫੇਰੇ।
ਗਮਨੇ ਨਹੀਣ ਪਰੇ ਬਿਚ ਘੇਰੇ।
ਲਰਿਬੇ ਹੇਤ ਨਿਕਸਿ ਨਿਤ ਜੈ ਹੈਣ।
ਅਧਿਕ ਛੁਧਤਿ ਹੀ ਜੰਗ ਮਚੈ ਹੈਣ ॥੩॥
ਤਰੁਵਰੁ ਕੀ ਛੀਲਕ ਲੇ ਕੋਈ।
ਖਾਵੈਣ ਰੀਧਨ ਕਰਿ ਕਰਿ ਸੋਈ।
ਘਾਸ ਕਿ ਬੂਟਾ ਦਲ੨ ਫਲ ਲੇਤਿ।
ਅਚਵਹਿ ਪ੍ਰਾਨ ਰਾਖਿਬੇ ਹੇਤ ॥੪॥
ਕੇਚਿਤ ਗੁਰਬਾਣੀ ਪਠਿ ਕਰਿ ਕੈ।
ਇਸੀ ਆਸਰੇ ਰਹਤਿ ਬਿਚਰਿ ਕੈ।
ਮੁਨੀ ਹੋਤਿ ਜਿਮ ਪੌਨ ਅਹਾਰੀ।
ਅੰਤਰਮੁਖੀ ਬ੍ਰਿਜ਼ਤਿ ਕੋ ਧਾਰੀ ॥੫॥
ਤਨਹੰਤਾ ਕੋ ਤਜਤਿ ਬਿਤਾਵੈਣ।
ਛੁਧਿਤਿ ਕਸ਼ਟ ਤੇ ਨਹੀਣ ਡੁਲਾਵੈਣ।
ਇਕ ਦਿਨ ਸਤਿਗੁਰ ਤਰੁਵਰੁ ਹੇਰੇ।
ਬੂਝੇ ਸੰਗ ਹੁਤੇ ਤਿਸ ਬੇਰੇ ॥੬॥
ਇਹ ਕਿਸ ਬ੍ਰਿਜ਼ਛਨਿ ਛੀਲ ਅੁਤਾਰੀ।
ਸੁਨਤਿ ਦਾਸ ਗਨ ਤਬਹਿ ਅੁਚਾਰੀ।
ਭੁਖ ਦੁਖ ਤੇ ਬਾਕੁਲ ਬਹੁ ਹੈ ਕੈ।
ਸਿੰਘ ਅਚੈਣ ਵਿਚ ਅਗਨਿ ਰਿਝੈ ਕੈ ॥੭॥
ਤਬਿ ਗੁਰ ਕਹੋ ਹਟਾਵਨ ਕੀਜੈ।
ਇਸ ਭੋਜਨ ਤੇ ਰੋਗੀ ਥੀਜੈ।


੧ਰਜ਼ਜ ਕਿਸੇ ਲ਼ ਨਾ ਆਵੇ।
੨ਪਜ਼ਤੇ।

Displaying Page 182 of 441 from Volume 18