Sri Gur Pratap Suraj Granth

Displaying Page 268 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੮੧

੩੬. ।ਅਯਾਲੀ ਮਿਠਾਈ ਲੈਂ ਗਿਆ ਫੜਿਆ ਗਿਆ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੭
ਦੋਹਰਾ: ਅੁਪਬਨ ਬਿਖੈ ਪ੍ਰਵੇਸ਼ ਭੇ,
ਪਿਖਿ ਰਮਨੀਕ ਸਥਾਨ।
ਅੁਤਰੇ ਕਰਿ ਕੇ ਹਯ ਖਰੇ,
ਬੰਧਨ ਕਰਿ ਦਿਢ ਪਾਨ੧ ॥੧॥
ਚੌਪਈ: ਨਿਜ ਨਿਜ ਅਸੁ੨ ਢਿਗ ਸਿਖ ਤਬਿ ਬੈਸੇ।
ਚਿਤਵਤਿ -ਗੁਰੂ ਕਰਹਿ ਅਬਿ ਕੈਸੇ-।
ਦੇਖਹਿ ਬਾਗ ਪ੍ਰਭੂ ਬਹੁ ਭਾਂਤੇ।
ਇਤ ਕੋ ਆਵਤਿ ਅੁਤ ਕੋ ਜਾਤੇ ॥੨॥
ਬਹੁਰ ਸਥੰਡਲ ਪਰ ਚਢਿ ਫਿਰੈਣ।
ਆਵਨਿ ਜਾਨਿ ਬਾਰਿ ਬਹੁ ਕਰੈਣ।
ਬਾ ਪੌਰ ਕੀ ਦਿਸ਼ਾ ਬਿਲੋਕਹਿ।
ਅਪਰ ਦਿਸ਼ਨਿ ਤੇ ਦ੍ਰਿਸ਼ਟੀ ਰੋਕਹਿ ॥੩॥
ਫਿਰਹਿ ਕਦਮ ਪੋਸ਼ੀ੩ ਕਹੁ ਕਰਤੇ।
ਅੁਪਬਨ ਦਰ ਕੋ ਬਹੁਤ ਨਿਹਰਿਤੇ।
ਤਿਸ ਛਿਨ ਏਕ ਅਯਾਲੀ ਆਯੋ।
ਅਜਾ ਬ੍ਰਿੰਦ ਕੋ ਫਿਰਤਿ ਚਰਾਯੋ ॥੪॥
ਗਮਨਤਿ ਦੇਖਿ ਹਕਾਰੋ ਤਾਂਹੀ।
ਸੁਨਿ ਗੁਹਾਰ ਚਲਿ ਆਯੋ ਪਾਹੀ।
ਦਰਸ਼ਨ ਕਰਿ ਪਗ ਬੰਦਨ ਠਾਨੀ।
ਤਬਿ ਗੁਰੁਦੇਵ ਕਹੀ ਮੁਖ ਬਾਨੀ ॥੫॥
ਹਮਰੋ ਕਾਮ ਏਕ ਕਰਿ ਆਅੁ।
ਨਿਜ ਮਿਹਨਤ ਲੇ ਕਰਿ ਪੁਨ ਜਾਅੁ।
ਅਜਾ ਬ੍ਰਿੰਦ ਹਮ ਰਹਹਿ ਬਿਲੋਕਤਿ।
ਰਾਖਹਿਗੇ ਚਹੁੰ ਦਿਸ਼ਿ ਤੇ ਰੋਕਤਿ ॥੬॥
ਸੁਨਤਿ ਅਯਾਲੀ ਲਬੁ ਨੇ ਪ੍ਰੇਰੋ।


੧ਹਜ਼ਥਾਂ ਨਾਲ ਤਕੜੇ ਬਜ਼ਧੇ।
੨ਘੋੜੇ।
੩ਫਾਰਸੀ ਵਿਚ ਪੇਸ਼ ਕਦਮੀ = ਪੈਰ ਆਗੇ ਧਰਨ ਲ਼ ਕਹਿਦੇ ਹਨ। ਕਵੀ ਜੀ ਨੇ ਇਸ ਦਾ ਭਾਵ ਟਹਿਲਂਾ
ਸਮਝਿਆ ਹੈ ਤੇ ਕਦਮ ਪੇਸ਼ੀ ਅੁਲਟਾ ਕੇ ਬਨਾ ਲਿਆ ਹੈ ਤੇ ਲਿਖਾਰੀਆਣ ਦੀ ਕ੍ਰਿਪਾ ਨੇ ਪੇਸ਼ੀ ਦਾ
ਪੋਸ਼ੀ ਕਰ ਦਿਜ਼ਤਾ ਹੈ। ਅਗਲੀਆਣ ਪਿਛਲੀਆਣ ਤੁਕਾਣ ਤੋਣ ਭਾਵ, ਟਹਿਲਂ ਦਾ ਹੀ ਸਹੀ ਹੋ ਰਿਹਾ ਹੈ। ਕਈ
ਗਾਨੀ ਇਸ ਲ਼ ਕਦਮ ਬੋਸੀ = ਪੈਰ ਚੁੰਮਣਾ ਸਮਝਦੇ ਹਨ, ਪੈਰ ਚੁੰਮਣ ਦਾ ਭਾਵ ਏਥੇ ਅਪ੍ਰਸੰਗਕ ਹੈ।

Displaying Page 268 of 492 from Volume 12