Sri Gur Pratap Suraj Granth

Displaying Page 369 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੮੨

੫੧. ।ਦੇਗਚੇ ਵਿਚੋਣ ਸੂਰ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੨
ਦੋਹਰਾ: ਬੀਤੇ ਕੇਤਿਕ ਦਿਵਸ ਜਬਿ,
ਕਾਰਾਗ੍ਰਿਹ ਕੇ ਮਾਂਹਿ।
ਸਰਬ ਰੀਤਿ ਤੇ ਕਠਨਤਾ,
ਕਰਹਿ ਤੁਰਕ ਬਦਰਾਹਿ ॥੧॥
ਚੌਪਈ: ਪੁਨਹਿ ਮੁਲਾਨੇ ਕਾਜੀ ਔਰ।
ਮਿਲਿ ਮਸਲਤ ਕੀਨਸਿ ਇਕ ਠੌਰ।
ਹਿੰਦੁਨਿ ਗੁਰੂ ਗਹੋ ਦਿਢ ਸ਼ਾਹੂ।
ਕਰੋ ਕੈਦ ਬਹੁ ਸੰਕਟ ਮਾਂਹੂ ॥੨॥
ਕਿਤਨੇ ਦਿਵਸ* ਸੁ ਬੀਤ ਗਏ ਹੈਣ।
ਤਾੜਨ ਅਨਿਕ ਪ੍ਰਕਾਰ ਕਿਏ ਹੈ।
ਰੰਚਕ ਹਠ ਨਹਿ ਤਾਗਨਿ ਕੀਨਸਿ।
ਬਧੋ੧ ਪ੍ਰਥਮ ਤੇ ਦਿਢਤਾ ਲੀਨਸਿ ॥੩॥
ਅਨਿਕ ਅੁਪਾਇ ਕਿਏ ਬਹੁ ਰੋਕਾ।
ਇਕ ਸਮ ਮੁਖ ਤਿਨ ਕੋ ਅਵਲੋਕਾ।
ਨਹੀਣ ਤ੍ਰਾਸ ਤੇ ਦੇਖੋ ਦੀਨ੨।
ਬਦਨ ਪ੍ਰਕਾਸ਼ ਪ੍ਰਸੰਨਤਾ ਲੀਨਿ ॥੪॥
ਨਹੀਣ ਸ਼ਰ੍ਹਾ ਮਹਿ ਆਵਨਿ ਮਾਨਹਿ।
ਕਹੋ ਸ਼ਾਹ ਕੋ ਰਿਦੈ ਨ ਆਨਹਿ।
ਅਪਨਿ ਆਪ ਕੋ ਲਖਹਿ ਬਡੇਰਾ।
ਕਰਹਿ ਤਰਕ ਤੁਰਕਨ ਮਤ ਜੇਰਾ੩ ॥੫॥
ਅਬਿ ਚਲਿ ਪਾਤਸ਼ਾਹੁ ਸਮੁਝਾਵਹੁ।
ਅਪਨੋ ਖਾਨਾ ਤਿਸੇ ੁਵਾਵਹੁ।
ਅਸ ਮਸਲਤ ਕਰਿ ਗਮਨੇ ਸੋਇ।
ਕੁਚਲ ਸ਼ਰਾ ਕੇ ਬੰਦੇ ਜੋਇ ॥੬॥
ਸਾਥ ਅਦਾਇਬ ਕੁਰਨਸ਼੪ ਕਰਿਕੈ।
ਬਾਰਿ ਬਾਰਿ ਤਸਲੀਮ ਸੁ ਧਰਿ ਕੈ।


*ਪਾ:-ਸੰਮਤ।
੧(ਹਠ) ਵਧਿਆ।
੨ਮੁਰਝਾਇਆ ਚਿਹਰਾ ਨਹੀਣ ਦੇਖਿਆ ਕਦੀ ਬੀ।
੩ਤੁਰਕਾਣ ਦੇ ਮਤ ਲ਼ ਨੀਵਾਣ (ਦਜ਼ਸ ਕੇ) ਤਰਕਾਣ ਕਰਦਾ ਹੈ।
੪ਸਲਾਮ।

Displaying Page 369 of 492 from Volume 12