Sri Gur Pratap Suraj Granth

Displaying Page 377 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੯੦

੫੦. ।ਮਾਹੀ ਨੇ ਆ ਕੇ ਸਾਹਿਬਗ਼ਾਦਿਆਣ ਦਾ ਸਾਕਾ ਸੁਨਾਅੁਣਾ॥
੪੯ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੧
ਦੋਹਰਾ: ਬੈਠੇ, ਮਾਹੀ ਕੇ ਗਏ,
ਬਾਤੈਣ ਕਰਤਿ ਬਿਤਾਇ।
ਭਯੋ ਦੁਪਹਿਰਾ ਆਨ ਕਰਿ,
ਥਿਰਿ ਪ੍ਰਯੰਕ ਸੁਖਦਾਇ ॥੧॥
ਨਿਸਾਨੀ ਛੰਦ: ਨਿਕਟ ਰਾਇ ਕਜ਼ਲਾ ਥਿਰੋ, ਤ੍ਰੈ ਸੈ ਭਟ ਸਾਥਾ।
ਅਪਰ ਲੋਕ ਥਿਰ ਸੈਣਕਰੇ, ਦਰਸਤਿ ਹੈਣ ਨਾਥਾ।
ਭੀਰ ਅਹੈ ਬਹੁ ਨਰਨਿ ਕੀ, ਥਿਰ ਦੂਰਹਿ ਦੂਰੀ।
ਆਨਿ ਆਨਿ ਬੰਦਨ ਕਰਹਿ, ਪਿਖਿ ਮੂਰਤਿ ਰੂਰੀ ॥੨॥
ਦੇਖਿ ਦੁਪਹਿਰੇ ਦਿਸ਼ਾ ਗੁਰ, ਸ਼੍ਰੀ ਬਦਨ ਬਖਾਨਾ।
ਸੁਨਹੁ ਰਾਇ ਕਜ਼ਲਾ! ਅਬੈ ਮਾਹੀ ਪ੍ਰਸਥਾਨਾ੧।
ਪਹੁਚੋ ਆਇ ਕਿ ਨਹੀਣ ਸੋ, ਦੇਖਹੁ ਤਿਸ ਘਾਈ੨।
ਬੀਤ ਗਏ ਦੋ ਪਹਿਰ ਤਿਹ, ਆਵਹਿ ਕਰਿ ਧਾਈ ॥੩॥
ਬੋਲੋ ਕਜ਼ਲਾ ਜੋਰਿ ਕਰ ਕਿਯ ਗਮਨ ਸਕਾਰੇ।
ਪਹੁਚਹਿ ਚਾਲੀ ਕੋਸ ਸੋ, ਚਲਿ ਬਾਸੁਰ ਸਾਰੇ।
ਅਗਲੇ ਦਿਨ ਪਹੁਚੈ, ਇਹਾਂ ਸਭਿ ਬਾਤ ਬਤਾਵੈ।
ਮਾਰਗ ਅਜ਼ਸੀ ਕੋਸ ਕੋ, ਬਲ ਕੇ ਜੁਤਿ ਆਵੈ ॥੪॥
ਸੁਨਿ ਤੂਸ਼ਨ ਗੁਰ ਹੁਇ ਰਹੇ, ਕਹਿ ਔਰ ਪ੍ਰਸੰਗਾ।
ਜਥਾ ਗਿਰੇਸ਼ੁਰ ਭੀਮਸਸਿ੩, ਮਚਵਾਯਹੁ ਜੰਗਾ।
ਬਾਈ ਧਾਰਨਿ ਕੇ ਪਤੀ, ਬਡ ਚਮੂੰ ਬਟੋਰੀ।
ਸਭਿ ਇਕਜ਼ਤ੍ਰ ਮਤਿ ਕੋ ਕਰੇ, ਆਏ ਹਨ ਓਰੀ ॥੫॥
ਦੈ ਘਟਕਾ ਬੀਤੀ ਬਹੁਰ, ਇਜ਼ਤਾਦਿ ਕਹੰਤੇ।
ਅਕਸਮਾਤ੍ਰ ਸ਼੍ਰੀ ਸਤਿਗੁਰੂ, ਇਮ ਬਚਨ ਭਨਤੇ।
ਮਨੁਜ ਚਢਾਵਹੁ ਤਰੂ ਪਰ੪, ਪਗ ਦੇਖਹਿ ਸੋਈ।
ਆਵਤ ਮਾਹੀ ਕੈ ਨਹੀਣ, ਸੁਧਿ ਪਾਵਹਿ ਜੋਈ ॥੬॥
ਪੁਨਹਿ ਰਾਇ ਕਜ਼ਲਾ ਕਹੈ, ਪਹੁਚੋ ਭਿ ਨ ਸੋਅੂ।
ਕਹਾਂ ਹੋਇ ਆਗਵਨ ਅਬਿ, ਕਾ ਤਰੁ ਪਰ ਜੋਅੂ।
ਸੰਧਾ ਅਗਲੇ ਦਿਵਸ ਹੀ, ਹੋਵਤਿ ਸੋ ਆਵੈ।

੧ਗਿਆ ਸੀ।
੨ਤਿਸ ਤਰਫ।
੩ਭੀਮਚੰਦ।
੪ਬ੍ਰਿਜ਼ਛ ਅੁਜ਼ਤੇ।

Displaying Page 377 of 441 from Volume 18