Sri Gur Pratap Suraj Granth

Displaying Page 383 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੯੬

੫੩. ।ਜਮਨਾ ਪਰ ਇਸ਼ਨਾਨ ਦੀ ਸ਼ਾਹ ਲ਼ ਬਰ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੪
ਦੋਹਰਾ: ਇਜ਼ਤਾਦਿਕ ਤਰਕਤਿ ਮਹਾਂ, ਤੁਰਕੇਸ਼ੁਰ ਮਤਿਮੰਦ।
ਨਾਸ਼ ਕਰੋ ਚਹਿ ਰਾਜ ਕੋ, ਹਤਸਿ ਪ੍ਰਤਾਪ ਬਿਲਦ ॥੧॥
ਚੌਪਈ: ਇਸ ਪ੍ਰਕਾਰ ਗੁਰ ਕੈਦ ਮਝਾਰਾ।
ਕਰਹਿ ਬਿਲਾਸ ਅਨੇਕ ਪ੍ਰਕਾਰਾ।
ਹੋਵਹਿ ਦਿਨਪ੍ਰਤਿ ਬਹੁ ਤਕਰਾਈ।
ਸਾਯੁਧ੧ ਖਰੋ ਰਹਹਿ ਦਰ ਥਾਂਈ ॥੨॥
ਰਾਤ ਦਿਵਸ ਮਹਿ ਏਕ ਸਮਾਨਾ।
ਦਿਢ ਹੁਇ ਰਾਖੈ ਦੇਖਹਿ ਥਾਨਾ।
ਜਾਮ ਜਾਮਨੀ ਜਬਿਹੂੰ ਰਹੈ।
ਤਬਿ ਸਤਿਗੁਰ ਮਜ਼ਜਨ ਕੋ ਚਹੈਣ ॥੩॥
ਅੁਠਿ ਪ੍ਰਯੰਕ ਪਰ ਤੇ ਤਤਕਾਲ।
ਤਜਿ ਬੰਧਨ ਸਭਿ ਤਹਾਂ ਕ੍ਰਿਪਾਲ।
ਤਾਰੋ ਖੁਲ, ਕਪਾਟ ਛਟ ਜਾਹਿ।
ਤਬ ਕਾਰਾਗ੍ਰਿਹ ਤੇ ਨਿਕਸਾਹਿ ॥੪॥
ਥਿਰੋ ਰਹੈ ਤਹਿ ਪਿਖਹਿ ਸਿਪਾਹੀ।
ਜਿਸ ਕੀ ਦ੍ਰਿਸ਼ਟਿ ਪਰਹਿ ਕੁਛ ਨਾਂਹੀ।
ਮੰਦ ਮੰਦ ਜਮਨਾ ਦਿਸ ਜਾਤੇ।
ਤਟ ਪਰ ਖਰੇ ਹੋਇ ਪੁਨ ਨਾਤੇ੨ ॥੫॥
ਮੰਦ ਮੰਦ ਨਿਸ ਮਹਿ ਚਲਿ ਆਵੈਣ।
ਤਿਸੀ ਰੀਤਿ ਬੰਧਨ ਪਰ ਜਾਵੈਣ੩।
ਥਿਰ ਪ੍ਰਯੰਕ ਪਰ ਤੈਸੇ ਹੋਇ।
ਜਥਾ ਪ੍ਰਥਮ ਹੀ ਕੀਨੇ ਸੋਇ ॥੬॥
ਜਬ ਕੇ ਕੈਦ ਬਿਖੈ ਗੁਰ ਆਏ।
ਇਸ ਬਿਧਿ ਮਜ਼ਜਨ ਕਰਿ ਮਨ ਭਾਏ।
ਏਕ ਦਿਵਸ ਸ਼੍ਰੀ ਗੁਰੂ ਪਯਾਨੇ।
ਪਾਵਨ ਜਮਨਾ ਹੇਤੁ ਸ਼ਨਾਨੇ੪ ॥੭॥
ਦੀਰਘ ਮਹਿਜਿਦਿ ਬਿਖੈ ਮੁਲਾਨਾ।

੧ਸ਼ਸਤ੍ਰਧਾਰੀ (ਸਿਪਾਹੀ)।
੨ਨ੍ਹਾਅੁਣਦੇ ਹਨ।
੩ਪੈ ਜਾਣਦੇ ਹਨ।
੪ਸ਼ਨਾਨ ਕਰਨ ਲਈ।

Displaying Page 383 of 492 from Volume 12