Sri Gur Pratap Suraj Granth

Displaying Page 390 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੦੩

੫੨. ।ਮਾਹੀ ਨੇ ਸਾਕਾ ਸੁਨਾਅੁਣਾ-ਜਾਰੀ॥
੫੧ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੩
ਦੋਹਰਾ: ੧ਖਜ਼ਤ੍ਰੀ ਝੂਠਾਨਦ ਤਬਿ, ਕਹਿ ਨਬਾਬ ਕੇ ਸਾਥ।
-ਦੇਖਹੁ ਕਿਮ ਇਹ ਬੋਲਤੇ, ਡਰਤਿ ਨ ਜੋਰਤਿ ਹਾਥ ॥੧॥
ਚੌਪਈ: ਬਡੇ ਹੋਇਗੇ ਪਿਤਾ ਸਮਾਨਾ।
ਲਾਖਹੁ ਲਸ਼ਕਰ ਕੀਨਸਿ ਹਾਨਾ।
ਨਿਤ ਅੂਧਮ ਕੋ ਦੇਸ਼ ਅੁਠਾਵੈਣ।
ਏਹ ਨਹਿ ਕੋਣਹੂੰ ਸੀਸ ਨਿਵਾਵੈਣ ॥੨॥
ਅਬਿ ਪਕਰੇ ਬਸ ਆਇ ਤੁਮਾਰੇ।
ਛੂਟ ਨ ਜਾਹਿ ਮਵਾਸ ਮਝਾਰੇ੨।
ਇਨ ਕੋ ਅਪਰ ਨਹੀਣ ਅੁਪਚਾਰੂ।
ਕਰੋ ਹੁਕਮ ਕਿਹ੩, ਕਰੈ ਪ੍ਰਹਾਰੂ- ॥੩॥
ਹੁਤੇ ਸਭਾ ਮਹਿ ਖਾਨ ਮਲੇਰੀ।
-ਹਤਹਿ- ਜਾਨਿ ਬੋਲੇ ਤਿਸ ਬੇਰੀ੪।
-ਬਾਲਕ ਸ਼ੀਰ ਖੋਰ ਕਾ ਦੋਸ਼।
ਹਾਨ ਲਾਭ ਕੀ ਇਨਹਿ ਨ ਹੋਸ਼- ॥੪॥
ਸੁਨਿ ਪਾਪੀ ਤਬਿ ਏਵ ਨਵਾਬ।
ਇਤ ਅੁਤ ਦੇਖਨ ਲਗੋ ਸ਼ਤਾਬ।
ਜੇ ਨਰ ਸਨਮੁਖ ਕਿਨਹੁ ਨ ਮਾਨੀ।
-ਹਮ ਤੇ ਬਾਲਕ ਹੋਇ ਨ ਹਾਨੀ- ॥੫॥
ਬਹੁਰ ਦਾਹਿਨੀ ਦਿਸ਼ ਜਬਿ ਹੇਰਾ।
ਨੀਵ ਗ੍ਰੀਵ ਕਰਿ ਥਿਰ ਤਿਸ ਬੇਰਾ।
ਬਾਮੇ ਦਿਸ਼ ਤਬਿ ਦ੍ਰਿਸ਼ਟਿ ਚਲਾਈ।
ਨਹਿ ਕਿਨ ਮਾਨੀ ਗਿਰਾ ਅਲਾਈ ॥੬॥
ਪਾਛਲ ਦਿਸ਼ਿ ਖਲ ਬਾਣਛਤ ਬੇਗ।
ਗਿਲਜਾ ਪਸ਼ਚਮ ਕੋ ਯੁਤਿ ਬੇਗ੫।


੧ਮਾਹੀ ਕਹਿ ਰਿਹਾ ਹੈ।
੨ਛੁਜ਼ਟਕੇ ਕਿਸੇ ਆਕੀ ਥਾਂ ਨਾਂ ਚਲੇ ਜਾਣ।
੩ਕਿਸੇ ਲ਼ ਹੁਕਮ ਕਰੋ।
੪(ਇਹ) ਜਾਣਕੇ ਕਿ-(ਨਵਾਬ ਇਨ੍ਹਾਂ ਲ਼) ਮਾਰ ਦੇਵੇਗਾ-ਅੁਸ ਵੇਲੇ ਬੋਲੇ।
੫ਮੂਰਖ (ਨਵਾਬ) ਪਿਛਲੇ ਪਾਸੇ ਕਾਹਲੀ ਨਾਲ (ਤਜ਼ਕਕੇ) ਚਾਹੁੰਦਾ ਹੈ (ਕਿ ਕੋਈ ਨਿਤਰੇ ਤਾਂ) ਪਜ਼ਛਮ ਦਾ ਇਕ
ਪ੍ਰਾਕ੍ਰਮ ਵਾਲਾ ਗਿਲਜਾ (ਅੁਸ ਲ਼ ਦਿਜ਼ਸਿਆ, ਜਿਸ ਲ਼ ਕਹਿਂ ਲਗਾ) ।ਬੇਗ=ਕਾਹਲੀ ਨਾਲ। ਬੇਗ=ਪ੍ਰਾਕ੍ਰਮ,
ਅੁਜ਼ਦਮ॥। (ਅ) ਕਈ ਲੋਕ ਬਾਣਛਤ ਬੇਗ ਅੁਸ ਦਾ ਨਾਂ ਕਹਿਦੇ ਹਨ। ਪਰ ਵਾਣਛਤ ਸੰਸਕ੍ਰਿਤ ਪਦ ਹੈ।

Displaying Page 390 of 441 from Volume 18